ਮੁੱਖ ਖਬਰਾਂ
Home / ਮੁੱਖ ਖਬਰਾਂ / ਡਰੱਗ ਤਸਕਰੀ ਕੇਸ: ਜਗਦੀਸ਼ ਭੋਲਾ ਤੇ ਹੋਰਨਾਂ ਨੂੰ 12 ਸਾਲ ਦੀ ਕੈਦ
Jagdish Sihgh Bholla convicted in drug case at District Court Mohali on Wednesday .Tribune photo Vicky

ਡਰੱਗ ਤਸਕਰੀ ਕੇਸ: ਜਗਦੀਸ਼ ਭੋਲਾ ਤੇ ਹੋਰਨਾਂ ਨੂੰ 12 ਸਾਲ ਦੀ ਕੈਦ

Spread the love

ਐਸ.ਏ.ਐਸ. ਨਗਰ (ਮੁਹਾਲੀ)-ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੂਬੇ ਦੇ ਬਹੁ-ਚਰਚਿਤ ਡਰੱਗ ਤਸਕਰੀ ਕੇਸਾਂ ਦਾ ਨਿਬੇੜਾ ਕਰਦਿਆਂ ਅੱਜ ਪੰਜਾਬ ਪੁਲੀਸ ਦੇ ਬਰਖ਼ਾਸਤ ਡੀਐੱਸਪੀ ਅਤੇ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੰਦਿਆਂ ਇਕ ਕੇਸ ’ਚ 12 ਸਾਲ ਅਤੇ ਹੋਰ ਵੱਖ-ਵੱਖ ਕੇਸਾਂ ’ਚ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਇਕ ਹੋਰ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਦੋ ਕੇਸਾਂ ਵਿਚ ਭੋਲਾ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ। ਬਿੱਟੂ ਔਲਖ ਤੇ ਪਰਮਜੀਤ ਚਾਹਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਨਸ਼ਾ ਤਸਕਰੀ ਦੇ ਇਕ ਕੇਸ ਨੂੰ ਬਕਾਇਆ ਰੱਖਿਆ ਗਿਆ ਹੈ। ਇਹ ਸਾਰੇ ਕੇਸ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ ਸਨ। ਭੋਲਾ ਦੇ ਵਕੀਲਾਂ ਨੇ ਕਿਹਾ ਕਿ ਸੀਬੀਆਈ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਵੇਰਵਿਆਂ ਮੁਤਾਬਕ ਬਨੂੜ ਥਾਣੇ ਵਿਚ 2013 ’ਚ ਦਰਜ ਕੇਸ ਵਿਚ ਜਗਦੀਸ਼ ਭੋਲਾ, ਸਤਿੰਦਰ ਸਿੰਘ ਧਾਮਾ, ਜਗਜੀਤ ਸਿੰਘ ਚਾਹਲ, ਸਰਬਜੀਤ ਸਿੰਘ ਸਾਬਾ, ਬਲਜਿੰਦਰ ਸਿੰਘ ਸੋਨੂੰ ਨੂੰ 10-10 ਸਾਲ ਦੀ ਕੈਦ, ਫਤਹਿਗੜ੍ਹ ਸਾਹਿਬ ਵਿਚ ਦਰਜ ਮਾਮਲੇ ਵਿਚ ਦਵਿੰਦਰ ਸਿੰਘ ਤੇ ਸੁਰੇਸ਼ ਕੁਮਾਰ ਨੂੰ 12-12 ਸਾਲ ਦੀ ਕੈਦ ਅਤੇ ਜੁਰਮਾਨਾ ਅਤੇ ਦੋਸ਼ੀ ਬਸਾਵਾ ਸਿੰਘ ਤੇ ਸੁਖਜੀਤ ਸਿੰਘ, ਸਚਿਨ ਸਰਦਾਨਾ ਨੂੰ 10-10 ਸਾਲ ਦੀ ਕੈਦ ਅਤੇ ਜੁਰਮਾਨਾ, ਜਦਕਿ ਜਗਦੀਸ਼ ਭੋਲਾ ਨੂੰ ਦੋ ਸਾਲ ਦੀ ਕੈਦ ਅਤੇ ਜੁਰਮਾਨਾ, ਗੁਰਜੀਤ ਸਿੰਘ ਨੂੰ ਇਕ ਸਾਲ ਦੀ ਕੈਦ ਅਤੇ ਜੁਰਮਾਨਾ, ਦਵਿੰਦਰ ਸ਼ਰਮਾ ਨੂੰ ਇੱਕ ਸਾਲ ਦੀ ਕੈਦ ਤੇ ਜੁਰਮਾਨਾ, ਰਾਕੇਸ਼ ਸਾਧੂ ਤੇ ਦੇਵਰਾਜ ਬਹਿਲ ਨੂੰ 2-2 ਸਾਲ ਦੀ ਕੈਦ ਅਤੇ ਜੁਰਮਾਨਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਵਿੱਚ ਦਰਜ ਕੇਸ ’ਚ ਮਨਪ੍ਰੀਤ ਸਿੰਘ 12 ਸਾਲ ਦੀ ਕੈਦ ਅਤੇ ਜੁਰਮਾਨਾ, ਗੱਬਰ ਸਿੰਘ ਨੂੰ 10 ਸਾਲ ਦੀ ਕੈਦ ਤੇ ਜੁਰਮਾਨਾ ਕੀਤਾ ਗਿਆ ਹੈ। ਸਰਹਿੰਦ ਥਾਣੇ ਵਿੱਚ ਦਰਜ ਕੇਸ ਵਿਚ ਹਰਪ੍ਰੀਤ ਸਿੰਘ ਨੂੰ ਇੱਕ ਸਾਲ ਦੀ ਕੈਦ ਤੇ ਜੁਰਮਾਨਾ, ਕੁਲਬੀਰ ਸਿੰਘ ਨੂੰ ਦੋ ਸਾਲ ਦੀ ਕੈਦ ਤੇ ਜੁਰਮਾਨਾ, ਫਤਹਿਗੜ੍ਹ ਸਾਹਿਬ ਵਿਚ ਦਰਜ ਇਕ ਹੋਰ ਮਾਮਲੇ ਵਿਚ ਅਨੂਪ ਸਿੰਘ ਕਾਹਲੋਂ ਨੂੰ 15 ਸਾਲ ਅਤੇ 10 ਸਾਲ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ਨੂੰ 10 ਸਾਲ, 12 ਸਾਲ ਅਤੇ 2 ਸਾਲ ਦੀਆਂ ਤਿੰਨ ਸਜ਼ਾਵਾਂ, ਸਤਿੰਦਰ ਸਿੰਘ ਧਾਮਾ ਨੂੰ 15 ਸਾਲ ਅਤੇ ਇੱਕ ਸਾਲ ਦੀਆਂ ਦੋ ਸਜ਼ਾਵਾਂ ਦਿੱਤੀਆਂ ਗਈਆਂ ਹਨ। ਜਗਦੀਸ਼ ਸਿੰਘ ਨੂੰ 10 ਸਾਲ ਅਤੇ 12 ਸਾਲ ਦੀਆਂ ਦੋ ਸਜ਼ਾਵਾਂ ਸੁਣਾਈਆਂ ਗਈਆਂ ਹਨ। ਸਾਰੇ ਦੋਸ਼ੀ ਇਕੱਠੀਆਂ ਸਜ਼ਾਵਾਂ ਭੁਗਤਣਗੇ। ਇਸੇ ਮਾਮਲੇ ’ਚ ਨਾਮਜ਼ਦ ਕੁਲਦੀਪ ਸਿੰਘ ਅਤੇ ਸੰਦੀਪ ਠਾਕਰ ਨੂੰ 1-1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜਗਦੀਸ਼ ਭੋਲਾ ਤੇ ਹੋਰਨਾਂ ਖ਼ਿਲਾਫ਼ ਦਰਜ ਵੱਖਰੇ ਕੇਸ ਦੀ ਸੁਣਵਾਈ ਸੀਬੀਆਈ ਅਦਾਲਤ ਵਿੱਚ ਜਾਰੀ ਰਹੇਗੀ।

Leave a Reply

Your email address will not be published.