ਮੁੱਖ ਖਬਰਾਂ
Home / ਮੁੱਖ ਖਬਰਾਂ / ਰਾਜਪਾਲ ਦੇ ਅੰਗਰੇਜੀ ਭਾਸ਼ਣ ਦਾ ਅਕਾਲੀਆਂ ਤੇ ਬੈਂਸ ਭਰਾਵਾਂ ਵੱਲੋਂ ਬਾਈਕਾਟ, ਪੰਜਾਬੀ ‘ਚ ਦੇਣ ਭਾਸ਼ਣ

ਰਾਜਪਾਲ ਦੇ ਅੰਗਰੇਜੀ ਭਾਸ਼ਣ ਦਾ ਅਕਾਲੀਆਂ ਤੇ ਬੈਂਸ ਭਰਾਵਾਂ ਵੱਲੋਂ ਬਾਈਕਾਟ, ਪੰਜਾਬੀ ‘ਚ ਦੇਣ ਭਾਸ਼ਣ

Spread the love

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ। ਜਿਉ ਹੀ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਭਾਸ਼ਨ ਸ਼ੁਰੂ ਕੀਤਾ ਤਾਂ ਲੋਕ ਇਨਸਾਫ਼ ਪਾਰਟੀ ਦੇ ਦੋਵੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਪੰਜਾਬੀ ਭਾਸ਼ਾ ਦੀ ਵਕਾਲਤ ਕਰਦਿਆਂ ਗਵਰਨਰ ਦੇ ਅੰਗਰੇਜ਼ੀ ਚੁੱਪ ਭਾਸ਼ਨ ਦਾ ਵਿਰੋਧ ਕੀਤਾ।
ਉਨਹਾਂ ਵਾਰ-ਵਾਰ ਅਪਣੀ ਸੀਟ ‘ਤੇ ਖੜੇ ਹੋ ਕਿ ਗਵਰਨਰ ਨੂੰ ਪੰਜਾਬ ‘ਚ ਭਾਸ਼ਣ ਦੀ ਅਪੀਲ ਕੀਤੀ ਅਤੇ ਬਾਅਦ ਵਿਚ ਵਿਰੋਧ ਵਜੋਂ ਵਾਕ ਆਉਟ ਕੀਤਾ। ਇਸੇ ਦੌਰਾਨ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਅਕਾਲੀ ਦਲ ਦੇ ਵਿਧਾਇਕਾਂ ਨੇ ਪਹਿਲਾਂ ਬਾਈਕਾਟ ਕੀਤਾ ਅਤੇ ਬਾਅਦ ਵਿਚ ਵਿਧਾਨ ਸਭਾ ਸਭਾ ਦੀ ਵੈਲ ਵਿਚ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਜਪਾਲ ਦੇ ਭਾਸ਼ਨ ਦਾ ਬਾਈਕਾਟ ਕੀਤਾ।
ਅਕਾਲੀ ਦਲ ਵੱਲੋਂ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਦੱਸਿਆ ਗਿਆ। ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਆਦਿ ਹਾਜ਼ਰ ਰਹੇ। ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਗੈਰ ਹਾਜ਼ਰ ਰਹੇ ਜਿਸ ਕਾਰਨ ਅਕਾਲੀ ਵਿਧਾਇਕਾਂ ਦੀ ਅਗਵਾਈ ਪਰਮਿੰਦਰ ਸਿੰਘ ਢੀਂਡਸਾ ਨੂੰ ਕਰਨੀ ਪਈ।

Leave a Reply

Your email address will not be published.