ਮੁੱਖ ਖਬਰਾਂ
Home / ਪੰਜਾਬ / ਲੁਧਿਆਣਾ ਨੇੜੇ ਕੁੜੀ ਨਾਲ ਸਮੂਹਿਕ ਜਬਰ ਜਨਾਹ ਸ਼ਿਕਾਇਤ ਕਰਨ ‘ਤੇ ਵੀ ਨਹੀਂ ਪਹੁੰਚੀ ਪੁਲਿਸ

ਲੁਧਿਆਣਾ ਨੇੜੇ ਕੁੜੀ ਨਾਲ ਸਮੂਹਿਕ ਜਬਰ ਜਨਾਹ ਸ਼ਿਕਾਇਤ ਕਰਨ ‘ਤੇ ਵੀ ਨਹੀਂ ਪਹੁੰਚੀ ਪੁਲਿਸ

Spread the love

ਮੁੱਲਾਂਪੁਰ-ਦਾਖਾ-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਇਲਾਕੇ ‘ਚ ਬੀਤੀ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਸਮੇਂ ਦੌਰਾਨ ਜਦੋਂ ਪੀੜਤ ਲੜਕੀ ਅਤੇ ਉਸ ਦੇ ਦੋਸਤ ਨੇ ਇਸ ਘਟਨਾ ਦੀ ਜਾਣਕਾਰੀ ਫ਼ੋਨ ਰਾਹੀਂ ਆਪਣੇ ਇਕ ਦੋਸਤ ਨੂੰ ਦਿੱਤੀ ਤਾਂ ਉਸ ਨੌਜਵਾਨ ਨੇ ਇਸ ਦੀ ਜਾਣਕਾਰੀ ਥਾਣਾ ਦਾਖਾ ਨੂੰ ਰਾਤ ਸਮੇਂ ਦਿੱਤੀ ਪਰ ਸ਼ਿਕਾਇਤ ਕਰਨ ‘ਤੇ ਵੀ ਦਾਖਾ ਪੁਲਿਸ ਹਰਕਤ ‘ਚ ਨਹੀਂ ਆਈ। ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਇਲਾਕੇ ਸਿੱਧਵਾਂ ਕਨਾਲ ਈਸੇਵਾਲ-ਚੰਗਣਾਂ ਨਹਿਰ ਕਿਨਾਰੇ ‘ਚਾਕਲੇਟ ਡੇਅ’ ਨੂੰ ਸਮਰਪਿਤ ਹੋ ਕੇ ਆਪਣੀ ਕਾਰ ‘ਚ ਘੁੰਮਣ ਨਿਕਲੇ ਇਕ ਨੌਜਵਾਨ ਅਤੇ ਉਸ ਦੀ ਦੋਸਤ ਕੁੜੀ ਦੋਵੇਂ ਆਈ-20 ਕਾਰ ਰਾਹੀਂ ਜਿਉਂ ਹੀ ਲੁਧਿਆਣਾ ਤੋਂ ਨਹਿਰ ਕਿਨਾਰੇ ਸੜਕ ਰਾਹੀਂ ਪਿੰਡ ਈਸੇਵਾਲ ਕੋਲ ਪਹੁੰਚੇ ਤਾਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਜ਼ਬਰਦਸਤੀ ਕਾਰ ਰੋਕ ਲਈ। ਕਾਰ ਰੁਕਦਿਆਂ ਹੀ ਇਕ ਹੋਰ ਮੋਟਰਸਾਈਕਲ ‘ਤੇ 2 ਗੱਭਰੂ ਪਹੁੰਚੇ, ਉਨ੍ਹਾਂ ਰਲ ਕੇ ਲੁਧਿਆਣਾ ਗਿੱਲ ਰੋਡ ਵਾਸੀ ਕਾਰ ਚਾਲਕ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਦੋਸਤ ਲੜਕੀ ਨੂੰ ਆਪਣੇ ਵੱਲ ਖਿੱਚ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਤੋਂ 14 ਹਜ਼ਾਰ ਰੁਪਏ, 2 ਮੁੰਦਰੀਆਂ ਅਤੇ ਮੋਬਾਈਲ ਖੋਹ ਲਏ। ਬਦਮਾਸ਼ਾਂ ਨੇ ਲੜਕੀ ਦੇ ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ 2 ਲੱਖ ਰੁਪਏ ਮੰਗਵਾਉਣ ਲਈ ਕਿਹਾ। ਬਦਮਾਸ਼ਾਂ ਨੇ ਕਾਰ ‘ਚ ਲੱਗਿਆ ਸਟੀਰਿਓ ਅਤੇ ਸਪੀਕਰ ਵੀ ਕੱਢ ਲਿਆ। ਪੈਸੇ ਨਾ ਮਿਲਣ ਕਾਰਨ ਬਦਮਾਸ਼ਾਂ ਆਖ਼ਰੀ ਰਾਤ 2 ਵਜੇ ਦੋਵਾਂ ਨੂੰ ਛੱਡ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਲੜਕੀ ਅਤੇ ਉਸ ਦੇ ਦੋਸਤ ਨੂੰ ਜ਼ਬਰਦਸਤੀ ਕਾਰ ‘ਚ ਬਾਹਰ ਕੱਢ ਲਿਆ ਅਤੇ ਨਹਿਰ ਕਿਨਾਰੇ ਚਾਰਦੀਵਾਰੀ ਵਾਲੇ ਖ਼ਾਲੀ ਪਲਾਟ ‘ਚ ਲੜਕੀ ਨੂੰ ਲੈ ਗਏ, ਜਿਥੇ ਥੋੜ੍ਹੇ ਸਮੇਂ ‘ਚ ਹੀ ਕਈ ਹੋਰ ਲੜਕੇ ਆ ਗਏ। ਮੋਟਰਸਾਈਕਲ ਸਵਾਰਾਂ ਵਲੋਂ ਲੜਕੀ ਦੇ ਦੋਸਤ ਕਾਰ ਚਾਲਕ ਨੂੰ ਉਸ ਦੀ ਕਾਰ ‘ਚ ਹੀ ਬੰਦੀ ਬਣਾ ਕੇ ਕੁਝ ਦੂਰੀ ‘ਤੇ ਪਿੰਡ ਦੇ ਇਕ ਫਾਰਮ ਹਾਊਸ ‘ਚ ਲੈ ਗਏ। ਉਥੇ ਵੀ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਲੜਕੀ ਨਾਲ ਪੂਰੀ ਰਾਤ ਜਬਰ ਜਨਾਹ ਕਰਦੇ ਰਹੇ। ਉਨ੍ਹਾਂ ਨੇ ਰਾਤ ਸਾਢੇ ਦਸ ਵਜੇ ਦੇ ਕਰੀਬ ਨੌਜਵਾਨ ਨੂੰ ਕਿਹਾ ਕਿ ਉਹ ਕਿਸੇ ਨੂੰ ਫੋਨ ਕਰ ਕੇ 2 ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਆਪਣੇ ਇਕ ਦੋਸਤ ਨੂੰ ਫ਼ੋਨ ਕੀਤਾ ਅਤੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਦੱਸ ਕੇ ਪੈਸੇ ਲੈ ਕੇ ਆਉਣ ਲਈ ਕਿਹਾ। ਪੀੜਤ ਨੌਜਵਾਨ ਦਾ ਦੋਸ਼ ਹੈ ਕਿ ਉਸ ਦਾ ਦੋਸਤ ਘਟਨਾ ਸਥਾਨ ‘ਤੇ ਜਾਣ ਦੀ ਬਜਾਏ ਸਿੱਧਾ ਥਾਣਾ ਦਾਖਾ ਚਲੇ ਗਿਆ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਪਰ ਕਰੀਬ ਡੇਢ ਘੰਟੇ ਤੱਕ ਪੁਲਿਸ ਉਸ ਦੇ ਨਾਲ ਨਹੀਂ ਗਈ। ਜਦੋਂ ਰਾਤ ਕਰੀਬ 12 ਵਜੇ ਪੁਲਿਸ ਵਾਲੇ ਘਟਨਾ ਸਥਾਨ ‘ਤੇ ਗਏ ਤਾਂ ਉਥੋਂ ਖਾਲੀ ਹੱਥ ਵਾਪਸ ਆ ਗਏ। ਤੜਕਸਾਰ 10-11 ਨੌਜਵਾਨਾਂ ਦੇ ਚੁੰਗਲ ‘ਚੋਂ ਬਚ ਕੇ ਨਿਕਲੀ ਲੜਕੀ ਵਲੋਂ ਆਪਣੇ ਨਾਲ ਵਾਪਰੀ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਨਾਲ ਹੀ ਆਪਣੇ ਦੋਸਤ ਨਾਲ ਥਾਣਾ ਦਾਖਾ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪੀੜਤ ਲੜਕੀ ਦੇ ਬਿਆਨਾਂ ‘ਤੇ ਦਾਖਾ ਪੁਲਿਸ ਵਲੋਂ ਅਣਪਛਾਤੇ 10 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ। ਪੁਲਿਸ ਵਲੋਂ ਪੀੜਤ ਲੜਕੀ ਦਾ ਪ੍ਰੇਮਜੀਤ ਸਰਕਾਰੀ ਹਸਪਤਾਲ ਸੁਧਾਰ ‘ਚ ਮੈਡੀਕਲ ਕਰਵਾਇਆ ਗਿਆ। ਪੁਲਿਸ ਅਜੇ ਤੱਕ ਇਸ ਮਾਮਲੇ ਨਾਲ ਜੁੜੇ ਕਿਸੇ ਵੀ ਨੌਜਵਾਨ ਨੂੰ ਫੜਨ ‘ਚ ਸਫ਼ਲ ਨਹੀਂ ਹੋ ਸਕੀ।

Leave a Reply

Your email address will not be published.