ਮੁੱਖ ਖਬਰਾਂ
Home / ਭਾਰਤ / ਗਾਂ ਭਾਰਤੀ ਰਵਾਇਤਾਂ ਤੇ ਸਭਿਆਚਾਰ ਦਾ ਅਹਿਮ ਅੰਸ਼ : ਮੋਦੀ
Mathura: Prime Minister Narendra Modi receives a memento from a girl as UP Governor Ram Naik and Chief Minister Yogi Adityanath look on, during a programme to mark the serving of the 3rd billionth meal by the Akshaya Patra Foundation, in Vrindavan near Mathura, Monday, Feb 11, 2019. (PTI Photo) (PTI2_11_2019_000117B)

ਗਾਂ ਭਾਰਤੀ ਰਵਾਇਤਾਂ ਤੇ ਸਭਿਆਚਾਰ ਦਾ ਅਹਿਮ ਅੰਸ਼ : ਮੋਦੀ

Spread the love

ਵਰਿੰਦਾਵਨ(ਯੂਪੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਾਂ ਭਾਰਤੀ ਰਵਾਇਤ ਤੇ ਸਭਿਆਚਾਰ ਦਾ ਅਹਿਮ ਅੰਗ ਹੈ ਤੇ ਉਨ੍ਹਾਂ ਦੀ ਸਰਕਾਰ ਨੇ ਪਸ਼ੂਧਨ ਦੀ ਸਿਹਤ ਨੂੰ ਸੁਧਾਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੱਚਿਆਂ ਲਈ ਸਾਫ ਸੁਥਰੀ ਤੇ ਪੌਸ਼ਟਿਕ ਖੁਰਾਕ ਯਕੀਨੀ ਬਣਾਈ ਹੈ।
ਇਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਅਸੀਂ ਗਾਂ (ਗਊ ਮਾਤਾ) ਦੇ ਦੁੱਧ ਦਾ ਕਰਜ਼ ਨਹੀਂ ਮੋੜ ਸਕਦੇ। ਗਾਂ ਭਾਰਤੀ ਰਵਾਇਤਾਂ ਤੇ ਸਭਿਆਚਾਰ ਦਾ ਅਹਿਮ ਅੰਸ਼ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਸ਼ੂਧਨ ਦੀ ਸਿਹਤ ਵਿੱਚ ਸੁਧਾਰ ਲਈ ਪੇਸ਼ਕਦਮੀ ਕਰਦਿਆਂ ਰਾਸ਼ਟਰੀ ਗੋਕੁਲ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੇਂਦਰੀ ਬਜਟ ਵਿੱਚ ਪੰਜ ਸੌ ਕਰੋੜ ਦੀ ਰਾਸ਼ੀ ਅਲਾਟ ਕਰਕੇ ‘ਰਾਸ਼ਟਰੀ ਕਾਮਧੇਨੂ ਆਯੋਗ’ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸ੍ਰੀ ਮੋਦੀ ਨੇ ਵ੍ਰਿੰਦਾਵਨ ਚੰਦਰੋਦਿਆ ਮੰਦਰ ਕੈਂਪਸ ਵਿੱਚ ਸਕੂਲ ਵਿਦਿਆਰਥੀਆਂ ਨੂੰ ਖਾਣਾ ਵੀ ਵਰਤਾਇਆ। ਇਸ ਖਾਣੇ ਵਿੱਚ ਅਕਸ਼ਯਾ ਪੱਤਰਾ ਫਾਊਂਡੇਸ਼ਨ ਦਾ ਤਿੰਨ ਅਰਬਵਾਂ ਖਾਣਾ ਵੀ ਸ਼ਾਮਲ ਸੀ। ਬੰਗਲੌਰ ਅਧਾਰਿਤ ਫਾਊਂਡੇਸ਼ਨ, ਜੋ ਸਾਲ 2000 ਵਿੱਚ ਹੋਂਦ ਵਿੱਚ ਆਈ ਸੀ, ਹੁਣ ਤਕ 12 ਰਾਜਾਂ ਵਿੱਚ 14,702 ਸਕੂਲਾਂ ਦੇ 17.60 ਲੱਖ ਵਿਦਿਆਰਥੀਆਂ ਨੂੰ ਇਕੱਠਿਆਂ ਬਿਠਾ ਕੇ ਦੁਪਹਿਰ ਦਾ ਖਾਣਾ ਖੁਆ ਚੁੱਕੀ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੁਕਾਮੀ ਸੰਸਦ ਮੈਂਬਰ ਹੇਮਾ ਮਾਲਿਨੀ ਵੀ ਮੌਜੂਦ ਸਨ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੱਚਿਆਂ ਲਈ ਸਾਫ ਸੁਥਰਾ ਤੇ ਪੌਸ਼ਟਿਕ ਖਾਣਾ ਯਕੀਨੀ ਬਣਾਇਆ ਹੈ।

Leave a Reply

Your email address will not be published.