ਮੁੱਖ ਖਬਰਾਂ
Home / ਮਨੋਰੰਜਨ / 90 ਦਹਾਕੇ ਦੇ ਮਸ਼ਹੁਰ ਵਿਲਨ ਮਹੇਸ਼ ਆਨੰਦ ਦਾ ਹੋਇਆ ਦੇਹਾਂਤ

90 ਦਹਾਕੇ ਦੇ ਮਸ਼ਹੁਰ ਵਿਲਨ ਮਹੇਸ਼ ਆਨੰਦ ਦਾ ਹੋਇਆ ਦੇਹਾਂਤ

Spread the love

ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਬਾਲੀਵੁਡ ਚ ਮਸ਼ਹੂਰ ਵਿਲਨ ਮਹੇਸ਼ ਆਨੰਦ ਦਾ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ ਦੱਸ ਦਈਆ ਜਾ ਰਿਹਾ ਹੈ ਉਹ ਅਪਣੇ ਘਰ ‘ਚ ਮਿ੍ਰਤਕ ਪਾਏ ਗਏ। ਸ਼ਨੀਵਾਰ ਨੂੰ ਉਨ੍ਹਾਂ ਨੇ ਅਪਣੇ ਯਾਰੀ ਰੋਡ ਸਥਿਤ ਘਰ ‘ਚ ਅੰਤਮ ਸਾਂਹ ਲਏ ਅਤੇ ਉਹ 57 ਸਾਲ ਦੇ ਸਨ।
ਮਹੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਲੈ ਜਾਇਆ ਗਿਆ ਹੈ। ਹਾਲ ਹੀ ‘ਚ ਉਨ੍ਹਾਂ ਨੇ ਗੋਵੀਂਦਾ ਦੀ ਫਿਲਮ ਰੰਗੀਲਾ ਰਾਜਾ ਤੋਂ ਕਮਬੈਕ ਕੀਤਾ ਸੀ। ਰਿਪੋਰਟਸ ਦੀ ਮੰਨੀਏ ਤਾਂ ਮਹੇਸ਼ ਆਨੰਦ ਮੁੰਬਈ ਦੇ ਵਰਸੋਵਾ ‘ਚ ਇਕੱਲੇ ਰਹਿੰਦੇ ਸਨ। ਜਦੋਂ ਇਕ ਨਿਊਜ ਪੋਰਟਲ ਨੇ ਮਹੇਸ਼ ਆਨੰਦ ਦੀ ਪਹਿਲੀ ਪਤਨੀ ਤੋਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਸਾਲ 2002 ਤੋਂ ਬਾਅਦ ਸਾਡੇ ‘ਚ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਜ਼ਿਕਰਯੋਗ ਹੈ ਕਿ ਮਹੇਸ਼ ਆਨੰਦ ਨੇ ਸ਼ਹੰਸ਼ਾਹ, ਮਜਬੂਰ, ਸਵਰਗ, ਥਾਣੇਦਾਰ, ਵਿਸ਼ਵਆਤਮਾ, ਗੁੰਮਰਾਹ, ਖੁੱਦਾਰ, ਬੇਤਾਜ ਬਾਦਸ਼ਾਹ, ਜੇਤੂ ਅਤੇ ਕੁਰੁਕਸ਼ੇਤਰ ਵਰਗੀ ਹਿੱਟ ਫਿਲਮਾਂ ‘ਚ ਚੰਗੀ ਅਦਾਕਾਰੀ ਤੋਂ ਪਹਿਚਾਣ ਬਣਾਈ ਸੀ।

Leave a Reply

Your email address will not be published.