ਮੁੱਖ ਖਬਰਾਂ
Home / ਮਨੋਰੰਜਨ / ਭਾਰਤ ‘ਚ #MeToo ਮੂਵਮੈਂਟ ਸ਼ੁਰੂ ਕਰਨ ਤੋਂ ਬਾਅਦ ਤਨੁਸ਼ਰੀ ਨੂੰ ਹਾਰਵਰਡ ‘ਚ ਭਾਸ਼ਣ ਦਾ ਮਿਲਿਆ ਸੱਦਾ

ਭਾਰਤ ‘ਚ #MeToo ਮੂਵਮੈਂਟ ਸ਼ੁਰੂ ਕਰਨ ਤੋਂ ਬਾਅਦ ਤਨੁਸ਼ਰੀ ਨੂੰ ਹਾਰਵਰਡ ‘ਚ ਭਾਸ਼ਣ ਦਾ ਮਿਲਿਆ ਸੱਦਾ

Spread the love

ਕਈ ਸਾਲਾਂ ਤੋਂ ਬਾਲੀਵੁਡ ਤੋਂ ਗਾਇਬ ਤਨੁਸ਼ਰੀ ਦੱਤਾ 2018 ‘ਚ #MeToo ਮੂਵਮੈਂਟ ਸ਼ੁਰੂ ਕਰਨ ਦੇ ਕਾਰਨ ਚਰਚਾ ਵਿਚ ਆ ਗਈ ਸਨ। ਉਨ੍ਹਾਂ ਨੇ ਇਕ ਇੰਟਰਵੀਊ ਵਿਚ ਦੱਸਿਆ ਸੀ ਕਿ 10 ਸਾਲ ਪਹਿਲਾਂ ‘ਹੌਰਨ ਓਕੇ ਪਲੀਜ਼’ ਦੇ ਇਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਨਾਨਾ ਪਾਟੇਕਰ ਨੇ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਸੀ। ਉਸ ਤੋਂ ਬਾਅਦ ਕਈ ਔਰਤਾਂ ਸਾਹਮਣੇ ਆਈਆਂ ਅਤੇ ਉਹਨਾਂ ਨਾਲ ਹੋਏ ਯੋਨ ਸ਼ੋਸ਼ਣ ਦੀ ਕਹਾਣੀ ਦੱਸੀਆਂ।
ਤਨੁਸ਼ਰੀ ਨੂੰ ਹੁਣ ਮੈਸਾਚੁਸੇਟਸ ਦੇ ਬੋਸਟਨ ਵਿਚ ਹਾਰਵਰਡ ਬਿਜ਼ਨਸ ਸਕੂਲ ਨੇ ਇਕ ਫਲੈਗਸ਼ਿਪ ਪ੍ਰੋਗਰਾਮ ਵਿਚ ਬੋਲਣ ਲਈ ਸੱਦਾ ਦਿਤਾ ਹੈ। ਤਨੁਸ਼ਰੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ ‘ਤੇ ਲਿਖਿਆ, ਮੈਸਾਚੁਸੇਟਸ ਦੇ ਬੋਸਟਨ ਵਿਚ ਹਾਰਵਰਡ ਬਿਜ਼ਨਸ ਸਕੂਲ ਵਿਚ ਬੋਲਣ ਲਈ ਸੱਦਾ ਦਿਤਾ ਗਿਆ ਹੈ। 16 ਫ਼ਰਵਰੀ ਨੂੰ ਇੰਡੀਆ ਕਾਂਫਰੰਸ 2019… ਹਾਰਵਰਡ ਬਿਜ਼ਨਸ ਸਕੂਲ ਅਤੇ ਹਾਰਵਰਡ ਕੈਨੇਡੀ ਸਕੂਲ ਦੇ ਦਰਜੇਦਾਰ ਵਿਦਿਆਰਥੀਆਂ ਵਲੋਂ ਆਯੋਜਿਤ ਇਕ ਫਲੈਗਸ਼ਿਪ ਪ੍ਰੋਗਰਾਮ।
ਤਨੁਸ਼ਰੀ ਕੁੱਝ ਮਹੀਨੇ ਭਾਰਤ ਵਿਚ ਰਹਿਣ ਤੋਂ ਬਾਅਦ ਹੁਣ ਨਿਊਯਾਰਕ ਪਰਤ ਗਈ ਹਨ। ਉਨ੍ਹਾਂ ਨੇ ਨਾਨਾ ਪਾਟੇਕਰ ਵਿਰੁਧ ਪੁਲਿਸ ਵਿਚ ਕੇਸ ਵੀ ਦਰਜ ਕਰਵਾਇਆ ਹੈ। ਤਨੁਸ਼ਰੀ ਨੇ 2004 ਵਿਚ ਫੇਮਿਨਾ ਮਿਸ ਇੰਡੀਆ ਯੂਨਿਵਰਸ ਦਾ ਟਾਇਟਲ ਜਿੱਤੀਆ ਸੀ। 2005 ਵਿਚ ਉਨ੍ਹਾਂ ਨੇ ਅਪਣਾ ਬਾਲੀਵੁਡ ਡੈਬਿਊ ਕੀਤਾ ਸੀ। ਇਸ ਸਾਲ ਉਹ ਚਾਕਲੇਟ ਅਤੇ ‘ਆਸ਼ਿਕ ਬਨਾਇਆ ਆਪਨੇ’ ਵਿਚ ਨਜ਼ਰ ਆਈ ਸਨ।

Leave a Reply

Your email address will not be published.