ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਸਮਾਜ ਸੇਵਕ ਰੋਬਿੰਦਰ ਸਿੰਘ ਰੌਬਿਨ ਦੀ ਸੈਨਹੋਜੇ ਵਿਖੇ ਸੜਕ ਹਾਦਸੇ ਵਿਚ ਮੌਤ

ਸਮਾਜ ਸੇਵਕ ਰੋਬਿੰਦਰ ਸਿੰਘ ਰੌਬਿਨ ਦੀ ਸੈਨਹੋਜੇ ਵਿਖੇ ਸੜਕ ਹਾਦਸੇ ਵਿਚ ਮੌਤ

Spread the love

ਕੈਲੀਫੋਰਨੀਆ-ਭਾਰਤੀ ਮੂਲ ਦੇ ਅਮਰੀਕੀ ਰੋਬਿੰਦਰ ਸਿੰਘ ਰੌਬਿਨ ਉਰਫ਼ ਭੂਰਜੀ ਦੀ ਸੈਨਹੋਜੇ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਉਪਰੰਤ ਸਨ ਫਰਾਂਸਿਸਕੋ ਬੇਅ ਖੇਤਰ ਵਿਚ ਰਹਿੰਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ | ਭੂਰਜੀ ਇਕ ਤਕਨੀਕੀ ਫਰਮ ਕੇ ਟੀ. ਵੀ. ਯੂ. ‘ਚ ਕੰਮ ਕਰਦੇ ਸਨ | 57 ਸਾਲਾ ਭੂਰਜੀ ਕਲੋਵਰਹਿਲ ਡਰਾਈਵ ਨੇੜੇ ਅਲਮਾਡੇਨ ਐਕਸਪ੍ਰੈਸਵੇਅ ਉਪਰ ਇਕ ਵਾਹਨ ਦੀ ਲਪੇਟ ਵਿਚ ਆ ਗਏ ਸਨ | ਹਾਦਸੇ ਵਾਲੇ ਸਥਾਨ ਨੇੜੇ ਹੀ ਉਨਾਂ ਦਾ ਘਰ ਹੈ | ਭੂਰਜੀ ਆਪਣੇ ਭਾਈਚਾਰੇ ਤੇ ਮਿੱਤਰਾਂ ਦੋਸਤਾਂ ਵਿਚ ਬਹੁਤ ਹਰਮਨ ਪਿਆਰੇ ਸਨ ਤੇ ਉਹ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ |

Leave a Reply

Your email address will not be published.