ਮੁੱਖ ਖਬਰਾਂ
Home / ਭਾਰਤ / ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ: ਵਾਡਰਾ

ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ: ਵਾਡਰਾ

Spread the love

ਨਵੀਂ ਦਿੱਲੀ-ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪਿਛਲੇ ਹਫ਼ਤੇ ਲਗਾਤਾਰ ਤਿੰਨ ਦਿਨ ਪੁੱਛ-ਪੜਤਾਲ ਮਗਰੋਂ ਰਾਬਰਟ ਵਾਡਰਾ ਨੇ ਐਤਵਾਰ ਨੂੰ ਕਿਹਾ ਹੈ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਵਾਡਰਾ ਨੇ ਫੇਸਬੁੱਕ ’ਤੇ ਕਿਹਾ,‘‘ਮੈਂ ਸਾਰੇ ਦੋਸਤਾਂ ਅਤੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੁਲਕ ਭਰ ’ਚੋਂ ਮੇਰੀ ਹਮਾਇਤ ਲਈ ਇਸ ਘੜੀ ’ਚ ਅੱਗੇ ਆਏ। ਮੈਂ ਵਧੀਆ ਹਾਂ ਅਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਦੇ ਕਾਬਿਲ ਹਾਂ। ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤੁਹਾਡਾ ਸਾਰਿਆਂ ਦਾ ਐਤਵਾਰ ਵਧੀਆ ਗੁਜ਼ਰੇ ਅਤੇ ਅਗਲੇ ਹਫ਼ਤੇ ਸਿਹਤਯਾਬ ਰਹੋ।’’
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਰਿਸ਼ਤੇਦਾਰ ਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਵਾਡਰਾ ਤੋਂ ਈਡੀ ਨੇ ਸ਼ਨਿਚਰਵਾਰ ਨੂੰ ਕਰੀਬ ਅੱਠ ਘੰਟਿਆਂ ਤਕ ਸਵਾਲ ਪੁੱਛੇ ਸਨ। ਉਸ ਤੋਂ 7 ਅਤੇ 8 ਫਰਵਰੀ ਨੂੰ ਵੀ ਪੁੱਛ-ਪੜਤਾਲ ਹੋਈ ਸੀ। ਵੀਰਵਾਰ ਨੂੰ ਵਾਡਰਾ ਤੋਂ ਕਰੀਬ ਸਾਢੇ ਪੰਜ ਘੰਟੇ ਅਤੇ ਅਗਲੇ ਦਿਨ ਕਰੀਬ 9 ਘੰਟਿਆਂ ਤਕ ਈਡੀ ਦੇ ਅਧਿਕਾਰੀਆਂ ਨੇ ਉਸ ਨੂੰ ਸਵਾਲ ਕੀਤੇ ਸਨ। ਵਾਡਰਾ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਲਈ ਵਿਦੇਸ਼ ’ਚ ਸੰਪਤੀ ਖ਼ਰੀਦੀ। ਉਸ ਦੇ ਬੀਕਾਨੇਰ ’ਚ ਜ਼ਮੀਨੀ ਘੁਟਾਲੇ ਨਾਲ ਸਬੰਧਤ ਇਕ ਹੋਰ ਕੇਸ ’ਚ ਜੈਪੁਰ ’ਚ 12 ਫਰਵਰੀ ਨੂੰ ਈਡੀ ਮੂਹਰੇ ਪੇਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Leave a Reply

Your email address will not be published.