ਮੁੱਖ ਖਬਰਾਂ
Home / ਮੁੱਖ ਖਬਰਾਂ / ਸਿੱਖ ਮਾਮਲਿਆਂ ‘ਤੇ ਇਮਰਾਨ ਖ਼ਾਨ ਦੇ ਕੰਮਾਂ ਦੀ ਮਹਿਬੂਬਾ ਵਲੋਂ ਸ਼ਲਾਘਾ

ਸਿੱਖ ਮਾਮਲਿਆਂ ‘ਤੇ ਇਮਰਾਨ ਖ਼ਾਨ ਦੇ ਕੰਮਾਂ ਦੀ ਮਹਿਬੂਬਾ ਵਲੋਂ ਸ਼ਲਾਘਾ

Spread the love

ਸ੍ਰੀਨਗਰ-ਪੀ.ਡੀ.ਪੀ. ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਨਨਕਾਣਾ ਸਾਹਿਬ ‘ਚ ਇਕ ਜੰਗਲੀ ਰੱਖ ਦਾ ਨਾਂਅ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਰੱਖਣ ਦਾ ਐਲਾਨ ਕਰਨ ‘ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਕੀਤੀ ਪਰ ਕੇਂਦਰ ਸਰਕਾਰ ਦੀ ਇਹ ਕਹਿੰਦਿਆਂ ਆਲੋਚਨਾ ਕੀਤੀ ਕਿ ਉਸ ਦੀ ਪਹਿਲ ਸਿਰਫ਼ ਪੁਰਾਣੇ ਸ਼ਹਿਰਾਂ ਦੇ ਨਾਂਅ ਬਦਲਣ ਅਤੇ ਅਯੁੱਧਿਆ ‘ਚ ਰਾਮ ਮੰਦਰ ਬਣਾਉਣਾ ਹੀ ਲਗਦੀ ਹੈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਸਮਾਂ ਕਿੰਨਾ ਬਦਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੱਗ ਰਿਹਾ ਹੈ ਕਿ ਕੇਂਦਰ ਦੀ ਤਰਜੀਹ ਇਤਿਹਾਸਕ ਸ਼ਹਿਰਾਂ ਦਾ ਨਾਂਅ ਬਦਲਣਾ ਅਤੇ ਰਾਮ ਮੰਦਰ ਬਣਾਉਣਾ ਹੈ। ਦੂਜੇ ਪਾਸੇ ਇਹ ਦੇਖ ਕੇ ਦਿਲ ਖੁਸ਼ ਹੋ ਗਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਬਾਲੋਕੀ ਜੰਗਲੀ ਰੱਖ ਦਾ ਨਾਂਅ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਰੱਖਣ ਅਤੇ ਉਨ੍ਹਾਂ ਦੇ ਨਾਂਅ ‘ਤੇ ਇਕ ਯੂਨੀਵਰਸਿਟੀ ਬਣਾਉਣ ਲਈ ਕਦਮ ਚੁੱਕੇ ਹਨ।

Leave a Reply

Your email address will not be published.