ਮੁੱਖ ਖਬਰਾਂ
Home / ਭਾਰਤ / ਡਿਜੀਟਲ ਯੁੱਗ ਵਿੱਚ ਜੱਜਾਂ ’ਤੇ ਵੀ ਹੁੰਦਾ ਹੈ ਦਬਾਅ: ਜਸਟਿਸ ਸੀਕਰੀ

ਡਿਜੀਟਲ ਯੁੱਗ ਵਿੱਚ ਜੱਜਾਂ ’ਤੇ ਵੀ ਹੁੰਦਾ ਹੈ ਦਬਾਅ: ਜਸਟਿਸ ਸੀਕਰੀ

Spread the love

ਨਵੀਂ ਦਿੱਲੀ-ਸੁਪਰੀਮ ਕੋਰਟ ਦੇ ਇਕ ਜੱਜ ਦਾ ਕਹਿਣਾ ਹੈ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਵੀ ਜੱਜਾਂ ’ਤੇ ਕਿਸੇ ਕੇਸ ਬਾਰੇ ਫੈਸਲਾ ਲੈਣ ਲਈ ‘ਦਬਾਅ’ ਰਹਿੰਦਾ ਹੈ। ਜੱਜ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੇਸ ਅਜੇ ਅਦਾਲਤ ਵਿੱਚ ਵੀ ਨਹੀਂ ਆਇਆ ਹੁੰਦਾ, ਪਰ ਲੋਕ ਸੋੋਸ਼ਲ ਮੀਡੀਆ ’ਤੇ ਚਰਚਾ ਸ਼ੁਰੂ ਕਰ ਦਿੰਦੇ ਹਨ ਕਿ ‘ਕੇਸ ਦਾ ਨਤੀਜਾ ਕੀ ਹੋਣਾ ਚਾਹੀਦਾ ਹੈ’। ਇਸ ਨਾਲ ਜੱਜਾਂ ’ਤੇ ਕਿਤੇ ਨਾ ਕਿਤੇ ਦਬਾਅ ਜ਼ਰੂਰ ਪੈਂਦਾ ਹੈ। ਇਹ ਵਿਚਾਰ ਜਸਟਿਸ ਏ.ਕੇ. ਸੀਕਰੀ ਨੇ ਅੱਜ ਇਥੇ ਲਾਅ ਐਸੋਸੀਏਸ਼ਨ ਫਾਰ ਏਸ਼ੀਆ ਐਂਡ ਦਿ ਪੈਸੇਫਿਕ ਵੱਲੋਂ ‘ਡਿਜੀਟਲ ਯੁੱਗ ਵਿੱਚ ਪ੍ਰੈਸ ਦੀ ਆਜ਼ਾਦੀ’ ਵਿਸ਼ੇ ’ਤੇ ਕਰਵਾਈ ਪਲੇਠੀ ਕਾਨਫਰੰਸ ਦੌਰਾਨ ਪ੍ਰਗਟਾਏ।
ਜਸਟਿਸ ਸੀਕਰੀ ਨੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਨੇ ਸਿਵਲ ਤੇ ਮਨੁੱਖੀ ਹੱਕਾਂ ਦੇ ਨਕਸ਼ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ ਮੀਡੀਆ ਵਿੱਚ ਮੌਜੂਦਾ ਸਮੇਂ ਕਿਸੇ ਮੁੱਦੇ ’ਤੇ ਜਿਸ ਤਰ੍ਹਾਂ ਟਰਾਇਲ ਭਾਵ ਬਹਿਸ ਮੁਬਾਹਸਾ ਚਲਦਾ ਹੈ, ਉਹ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਜਸਟਿਸ ਸੀਕਰੀ ਨੇ ਕਿਹਾ, ‘ਮੀਡੀਆ ਟਰਾਇਲ ਪਹਿਲਾਂ ਵੀ ਹੁੰਦੇ ਸਨ। ਪਰ ਅੱਜ ਕੀ ਹੁੰਦਾ ਹੈ ਪਹਿਲਾਂ ਕਿਸੇ ਮੁੱਦੇ ਨੂੰ ਉਭਾਰਿਆ ਜਾਂਦਾ ਹੈ, ਫਿਰ ਉਸ ਬਾਬਤ ਪਟੀਸ਼ਨ ਦਾਖ਼ਲ ਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਕਿ ਅਦਾਲਤ ਇਸ ’ਤੇ ਚਰਚਾ ਕਰੇ, ਲੋਕਾਂ ਵਿੱਚ ਇਸ ਗੱਲ ਦੀ ਚਰਚਾ ਛਿੜ ਜਾਂਦੀ ਹੈ ਕਿ ਕੇਸ ਦਾ ਨਤੀਜਾ ਕੀ ਹੋਵੇਗਾ। ਚਰਚਾ ਇਹ ਨਹੀਂ ਹੁੰਦੀ ਕਿ ਨਤੀਜਾ ਕੀ ਹੈ, ਬਲਕਿ ਇਸ ਗੱਲ ਦੀ ਹੁੰਦੀ ਹੈ ਕਿ ਨਤੀਜਾ ਕੀ ਹੋਣਾ ਚਾਹੀਦਾ ਹੈ। ਮੈਂ ਤੁਹਾਨੂੰ ਆਪਣੇ ਤਜਰਬੇ ਨਾਲ ਦਸ ਦੇਵਾਂ ਕਿ ਇਕ ਜੱਜ ਨੇ ਕੇਸ ਦਾ ਫੈਸਲਾ ਕਿਵੇਂ ਕਰਨਾ ਹੈ, ਇਸ ਗੱਲ ’ਤੇ ਅਸਰ ਜ਼ਰੂਰ ਪੈਂਦਾ ਹੈ।’ ਜਸਟਿਸ ਸੀਕਰੀ ਨੇ ਕਿਹਾ, ‘ਇਹ ਰੁਝਾਨ ਸੁਪਰੀਮ ਕੋਰਟ ਵਿੱਚ ਬਹੁਤਾ ਨਜ਼ਰ ਨਹੀਂ ਆਉਂਦਾ ਕਿਉਂਕਿ ਜੱਜ ਜਦੋਂ ਤਕ ਸਿਖਰਲੀ ਅਦਾਲਤ ਵਿੱਚ ਪੁੱਜਦੇ ਹਨ, ਉਹ ਇੰਨੇ ਕੁ ਤਜਰਬੇਕਾਰ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਕਿ ਕੇਸ ਦਾ ਫੈਸਲਾਂ ਕਿਵੇਂ ਬਾਹਰੀ ਪ੍ਰਭਾਵ ਤੋਂ ਬਚ ਕੇ ਕਾਨੂੰਨ ਦੇ ਆਧਾਰ ’ਤੇ ਕਰਨਾ ਹੈ।’

Leave a Reply

Your email address will not be published.