ਮੁੱਖ ਖਬਰਾਂ
Home / ਮੁੱਖ ਖਬਰਾਂ / ਕੁਲਗਾਮ ’ਚ 5 ਹਿਜ਼ਬੁਲ ਦਹਿਸ਼ਤਗਰਦ ਹਲਾਕ
Kulgam: Army soldiers near the site of an encounter in which top five Hizbul Mujahideen militants including Ph.D. Scholar-turned-Commander Wasem Rather were killed, at Kellam Devsar in Kulgam district of south Kashmir, Sunday, Feb 10, 2019. (PTI Photo) (PTI2_10_2019_000143B)

ਕੁਲਗਾਮ ’ਚ 5 ਹਿਜ਼ਬੁਲ ਦਹਿਸ਼ਤਗਰਦ ਹਲਾਕ

Spread the love

ਅਨੰਤਨਾਗ-ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਹਿਜ਼ਬੁਲ ਦਹਿਸ਼ਤਗਰਦ ਹਲਾਕ ਹੋ ਗਏ। ਮਾਰੇ ਗਏ ਸਾਰੇ ਦਹਿਸ਼ਤਗਰਦ ਮੁਕਾਮੀ ਬਾਸ਼ਿੰਦੇ ਦੱਸੇ ਜਾਂਦੇ ਹਨ। ਇਸ ਦੌਰਾਨ ਮੁਕਾਬਲੇ ਤੋਂ ਫੌਰੀ ਮਗਰੋਂ ਮੁਕਾਬਲੇ ਵਾਲੀ ਥਾਂ ਮੁਕਾਮੀ ਲੋਕਾਂ ਤੇ ਸਲਾਮਤੀ ਦਸਤਿਆਂ ਵਿਚਾਲੇ ਹੋਈ ਝੜਪ ਵਿੱਚ ਦਸ ਆਮ ਨਾਗਰਿਕ ਜ਼ਖ਼ਮੀ ਹੋ ਗਏ।
ਮੁਕਾਬਲੇ ਵਿੱਚ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੀ ਪਛਾਣ ਵਸੀਮ ਬਸ਼ੀਰ ਰਾਥਰ ਵਾਸੀ ਅਸ਼ਮੁਜੀ ਕੁਲਗਾਮ, ਜ਼ਾਹਿਦ ਪੈਰੇ ਵਾਸੀ ਡੀਐੱਚਪੋਰਾ ਕੁਲਗਾਮ, ਇਦਰੀਸ ਭੱਟ ਵਾਸੀ ਅਰਵਿਨੀ ਅਨੰਤਨਾਗ, ਆਕਿਬ ਨਜ਼ੀਰ ਵਾਸੀ ਜ਼ਾਂਗਲਪੋਰਾ ਕੁਲਗਾਮ ਤੇ ਪਰਵੇਜ਼ ਭੱਟ ਕੈਮੋਹ ਕੁਲਗਾਮ ਵਜੋਂ ਹੋਈ ਹੈ। ਇਦਰੀਸ ਸਾਲ 2017 ਵਿੱਚ ਹਿਜ਼ਬੁਲ ਮੁਜਾਹਿਦੀਨ ਦੀਆਂ ਸਫ਼ਾਂ ਵਿੱਚ ਸ਼ਾਮਲ ਹੋਇਆ ਸੀ ਜਦੋਂ ਕਿ ਬਾਕੀ ਦੇ ਦਹਿਸ਼ਤਗਰਦ ਪਿਛਲੇ ਸਾਲ ਦਹਿਸ਼ਤੀ ਜਥੇਬੰਦੀ ਦਾ ਹਿੱਸਾ ਬਣੇ ਸਨ।
ਜਾਣਕਾਰੀ ਅਨੁਸਾਰ ਸਲਾਮਤੀ ਦਸਤਿਆਂ ਨੂੰ ਕੇਲਮ ਪਿੰਡ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਪੁਖਤਾ ਜਾਣਕਾਰੀ ਮਿਲੀ ਸੀ। ਸਲਾਮਤੀ ਦਸਤਿਆਂ ਦੀ ਸਾਂਝੀ ਟੀਮ ਨੇ ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਤਾਂ ਇਕ ਘਰ ਵਿੱਚ ਲੁਕੇ ਦਹਿਸ਼ਤਗਰਦਾਂ ਨੇ ਸੁਰੱਖਿਆ ਕਰਮੀਆਂ ਦੀ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਕੁਲਗਾਮ ਜ਼ਿਲ੍ਹੇ ਦੇ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਲਾਮਤੀ ਦਸਤਿਆਂ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਤਿੰਨ ਦਹਿਸ਼ਤਗਰਦ ਢੇਰ ਹੋ ਗਏ। ਮੁਕਾਮੀ ਸੂਤਰਾਂ ਮੁਤਾਬਕ ਜਿਸ ਘਰ ਵਿੱਚ ਪਹਿਲੇ ਤਿੰੰਨ ਦਹਿਸ਼ਤਗਰਦਾਂ ਨੂੰ ਘੇਰਿਆ ਗਿਆ ਸੀ, ਨੂੰ ਅੱਗ ਲਾ ਦਿੱਤੀ ਗਈ ਸੀ ਤਾਂ ਕਿ ਦਹਿਸ਼ਤਗਰਦਾਂ ਨੂੰ ਬਾਹਰ ਨਿਕਲਣ ਲਈ ਮਜਬੂਰ ਕੀਤਾ ਜਾ ਸਕੇ। ਇਸੇ ਤਰ੍ਹਾਂ ਦੂਜੇ ਘਰ ਨੂੰ ਵੀ ਖਾਸਾ ਨੁਕਸਾਨ ਪੁੱਜਾ।
ਇਸ ਦੌਰਾਨ ਮੁਕਾਬਲੇ ਵਾਲੀ ਥਾਂ ’ਤੇ ਸਲਾਮਤੀ ਦਸਤਿਆਂ ਤੇ ਮੁਕਾਮੀ ਲੋਕਾਂ ਵਿਚਾਲੇ ਹੋਈ ਝੜਪ ਦੌਰਾਨ ਪੁਲੀਸ ਨੂੰ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਪਈਆਂ। ਦਸ ਦੇ ਕਰੀਬ ਲੋਕ ਰਬੜ ਦੀਆਂ ਗੋਲੀਆਂ ਕਰਕੇ ਜ਼ਖ਼ਮੀ ਹੋ ਗਏ। ਮੁਕਾਬਲੇ ’ਚ ਮਾਰੇ ਗਏ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮਾਰੇ ਗਏ ਦਹਿਸ਼ਤਗਰਦਾਂ ਵਿੱਚੋਂ ਵਸੀਮ ਅਹਿਮਦ ਰਾਥਰ ਕਦੇ ਪੀਐੱਚ.ਡੀ ਦਾ ਵਿਦਿਆਰਥੀ ਰਹਿ ਚੁੱਕਾ ਹੈ। ਪੁਲੀਸ ਬੁਲਾਰੇ ਨੇ ਕਿਹਾ ਕਿ ਰਿਕਾਰਡ ਮੁਤਾਬਕ ਇਹ ਸਾਰੇ ਦਹਿਸ਼ਤਗਰਦ ਹਿਜ਼ਬੁਲ ਮੁਜਾਹਿਦੀਨ ਤੇ ਲਸ਼ਕਰੇ ਤੋਇਬਾ ਦੇ ਸਾਂਝੇ ਗਰੁੱਪ ਨਾਲ ਸਬੰਧਤ ਸਨ ਅਤੇ ਅਨੰਤਨਾਗ ਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਕਈ ਗ੍ਰੇਨੇਡ ਹਮਲਿਆਂ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਸੀ।
ਗ੍ਰੇਨੇਡ ਹਮਲੇ ਵਿੱਚ ਚਾਰ ਆਮ ਨਾਗਰਿਕਾਂ ਸਮੇਤ 11 ਜ਼ਖ਼ਮੀ
ਦਹਿਸ਼ਤਗਰਦਾਂ ਵੱਲੋਂ ਸ਼ਾਮ ਪੌਣੇ ਸੱਤ ਵਜੇ ਦੇ ਕਰੀਬ ਸ੍ਰੀਨਗਰ ਦੀ ਪੈਲਾਡੀਅਮ ਨੇੜਲੀ ਸੁਰੱਖਿਆ ਚੌਕੀ ਨੂੰ ਨਿਸ਼ਾਨਾ ਬਣਾ ਕੇ ਸੁੱਟੇ ਗ੍ਰੇਨੇਡ ਵਿਚ ਚਾਰ ਪੁਲੀਸ ਮੁਲਾਜ਼ਮ, ਚਾਰ ਆਮ ਨਾਗਰਿਕ ਤੇ ਸੀਆਰਪੀਐਫ਼ ਦੇ ਤਿੰਨ ਮੁਲਾਜ਼ਮ ਜ਼ਖਮੀ ਹੋ ਗਏ। ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਇਸ ਤੋਂ ਪਹਿਲਾਂ ਵੀ ਸ੍ਰੀਨਗਰ ਵਿੱਚ ਅਜਿਹੇ ਕਈ ਗ੍ਰੇਨੇਡ ਹਮਲੇ ਕਰਕੇ ਲੋਕਾਂ ’ਚ ਦਹਿਸ਼ਤ ਫੈਲਾਈ ਜਾਂਦੀ ਰਹੀ ਹੈ।

Leave a Reply

Your email address will not be published.