ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਬਰਾਜ਼ੀਲ ਦੇ ਫੁੱਟਬਾਲ ਕਲੱਬ ਵਿਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ

ਬਰਾਜ਼ੀਲ ਦੇ ਫੁੱਟਬਾਲ ਕਲੱਬ ਵਿਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ

Spread the love

ਰੀਓ ਡੇ ਜਨੇਰੀਓ-ਬਰਾਜ਼ੀਲ ਦੇ ਸਭ ਤੋਂ ਪ੍ਰਸਿੱਧ ਫੁੱਟਬਾਲ ਕਲੱਬ ਫਲਾਮੇਂਗੋ ਦੇ ਸਿਖਲਾਈ ਕੇਂਦਰ ਵਿਚ ਅੱਗ ਲੱਗਣ ਕਾਰਨ ਕਰੀਬ ਦਸ ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਊ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਿਸ ਇਮਾਰਤ ਵਿਚ ਅੱਗ ਲੱਗੀ ਹੈ ਉਥੇ 14 ਤੋਂ 17 ਸਾਲ ਦੀ ਉਮਰ ਦੇ ਖਿਡਾਰੀਆਂ ਦੀ ਰਿਹਾਇਸ਼ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਅਨੁਸਾਰ ਦੋ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਅੱਗ ਸਵੇਰੇ ਪੰਜ ਵਜੇ ਲੱਗੀ। ਅੱਗ ਲੱਗਣ ਵਾਲੀ ਇਮਾਰਤ ਵਿਚ ਖਿਡਾਰੀਆਂ ਦੇ ਨਾਲ ਹੋਰ ਅਮਲਾ ਵੀ ਸ਼ਾਮਲ ਸੀ। ਮ੍ਰਿਤਕਾਂ ਵਿਚ 6 ਖਿਡਾਰੀ ਹਨ ਅਤੇ ਬਾਕੀ ਸਟਾਫ਼ ਮੈਂਬਰ ਹਨ। ਇਸ ਕੇਂਦਰ ਵਿਚ ਕਈ ਵੱਡੀਆਂ ਟੀਮਾਂ ਦੇ ਖਿਡਾਰੀ ਵੀ ਆਉਂਦੇ ਹਨ। ਦੱਸਣਯੋਗ ਹੈ ਕਿ ਬਰਾਜ਼ੀਲ ਵਿਚ ਫੁੱਟਬਾਲ ਸਭ ਤੋਂ ਹਰਮਨ ਪਿਆਰੀ ਖੇਡ ਹੈ। ਜਿਸ Îਇਲਾਕੇ ਵਿਚ ਘਟਨਾ ਵਾਪਰੀ ਉਥੇ Îਇੱਕ ਦਿਨ ਪਹਿਲਾਂ ਤੂਫ਼ਾਨ ਆਇਆ ਸੀ ਜਿਸ ਵਿਚ 6 ਜਣੇ ਮਾਰੇ ਗਏ ਸਨ।

Leave a Reply

Your email address will not be published.