ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਔਰਤਾਂ ਦੀ ਭਲਾਈ ਲਈ ਟਰੰਪ ਪ੍ਰਸ਼ਾਸਨ ਕਰੇਗਾ ਉੱਦਮ
Washington: Ivanka Trump speaks during a roundtable on the Women's Global Development and Prosperity Initiative in the Eisenhower Executive Office Building on the White House complex, Thursday, Feb. 7, 2019, in Washington. AP/PTI(AP2_8_2019_000065B)

ਔਰਤਾਂ ਦੀ ਭਲਾਈ ਲਈ ਟਰੰਪ ਪ੍ਰਸ਼ਾਸਨ ਕਰੇਗਾ ਉੱਦਮ

Spread the love

ਵਾਸ਼ਿੰਗਟਨ-ਟਰੰਪ ਪ੍ਰਸ਼ਾਸਨ ਨੇ ਪ੍ਰਾਈਵੇਟ ਖੇਤਰ ਨਾਲ ਭਾਈਵਾਲੀ ਕਰ ਕੇ ਭਾਰਤ ਵਿਚ ਔਰਤ ਸਸ਼ਕਤੀਕਰਨ ਬਾਰੇ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਸਰਕਾਰ ਵੱਲੋਂ ਭਾਰਤ ਵਿਚ ਕੀਤਾ ਜਾਣ ਵਾਲਾ ਇਹ ਉੱਦਮ ਆਲਮੀ ਪੱਧਰ ’ਤੇ ਕਰੋੜਾਂ ਔਰਤਾਂ ਦੀ ਆਰਥਿਕ ਹਾਲਤ ’ਚ ਸੁਧਾਰ ਕਰਨ ਦੀ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ।
ਇਸ ਉਪਰਾਲੇ ਦੀ ਅਗਵਾਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਭ ਤੋਂ ਵੱਡੀ ਧੀ ਤੇ ਸਲਾਹਕਾਰ ਇਵਾਂਕਾ ਟਰੰਪ ਕਰੇਗੀ। ਇਸ ਸਬੰਧੀ ਟਰੰਪ ਨੇ ਇਕ ਮੈਮੋਰੰਡਮ ’ਤੇ ਸਹੀ ਪਈ ਹੈ। ਪ੍ਰਾਜੈਕਟ ਤਹਿਤ ਕੁਝ ਪ੍ਰੋਗਰਾਮ ਪੱਛਮੀ ਬੰਗਾਲ ਸੂਬੇ ਵਿਚ ਲਾਂਚ ਕੀਤੇ ਜਾਣਗੇ। ਅਮਰੀਕਾ ਦੀ ਕੌਮਾਂਤਰੀ ਵਿਕਾਸ ਬਾਰੇ ਏਜੰਸੀ (ਯੂਐੱਸਏਡ) ਪੱਛਮੀ ਬੰਗਾਲ ’ਚ ਪੈਪਸੀਕੋ ਨਾਲ ਭਾਈਵਾਲੀ ਕਰੇਗਾ ਤੇ ਖੇਤੀਬਾੜੀ ਸਪਲਾਈ ਲੜੀ ਤਹਿਤ ਔਰਤਾਂ ਨੂੰ ਆਰਥਿਕ ਪੱਖੋਂ ਸਮਰੱਥ ਬਣਾਉਣ ਲਈ ਕੰਮ ਕੀਤਾ ਜਾਵੇਗਾ।
ਇਕ ਨਿਵੇਸ਼ ਕਾਰਪੋਰੇਸ਼ਨ ਹੇਠ ਔਰਤਾਂ ਨੂੰ ਕਰਜ਼ਾ ਵੀ ਦਿੱਤਾ ਜਾਵੇਗਾ। ਮਹਿਲਾ ਉੱਦਮੀਆਂ ਦੀ ਉਤਪਾਦ ਬਾਜ਼ਾਰ ਤੱਕ ਪਹੁੰਚਾਉਣ ਦੀ ਸਮਰੱਥਾ ਵਧਾਉਣ ਲਈ ਅਫ਼ਰੀਕਾ, ਏਸ਼ੀਆ ਤੇ ਕੇਂਦਰੀ ਅਮਰੀਕਾ ਨੂੰ ਪਹਿਲ ਦਿੱਤੀ ਜਾਵੇਗੀ। ਇਵਾਂਕਾ ਨੇ ਕਿਹਾ ਕਿ 2025 ਤੱਕ ਟੀਚਿਆਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Leave a Reply

Your email address will not be published.