ਮੁੱਖ ਖਬਰਾਂ
Home / ਪੰਜਾਬ / ਅਕਾਲੀ ਆਗੂ ਗੋਬਿੰਦ ਸਿੰਘ ਕਾਂਝਲਾ ਦਾ ਦੇਹਾਂਤ

ਅਕਾਲੀ ਆਗੂ ਗੋਬਿੰਦ ਸਿੰਘ ਕਾਂਝਲਾ ਦਾ ਦੇਹਾਂਤ

Spread the love

ਸੰਗਰੂਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਲਾ ਦਾ ਅੱਜ ਸਵੇਰੇ ਦੋ ਵਜੇ ਦੇਹਾਂਤ ਹੋ ਗਿਆ। ਕਾਂਝਲਾ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਸ. ਗੋਬਿੰਦ ਸਿੰਘ ਕਾਂਝਲਾ 1985 ਵਿਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿਚ ਮੰਤਰੀ ਰਹੇ। ਇਸ ਤੋਂ ਬਾਅਦ 1997 ਵਿਚ ਉਹ ਬਾਦਲ ਸਰਕਾਰ ਵਿਚ ਕੈਬਨਿਟ ਮੰਤਰੀ ਬਣੇ ਅਤੇ 2002 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਨਾ ਮਿਲਣ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ। ਇਲਾਕੇ ਵਿਚ ਨਿਧੜਕ ਜਰਨੈਲ ਵਜੋਂ ਜਾਣੇ ਜਾਂਦੇ ਗੋਬਿੰਦ ਸਿੰਘ ਕਾਂਝਲਾ ਦੇ ਸਿਆਸੀ ਜੀਵਨ ਵਿਚ ਕਈ ਵਾਰ ਉਤਾਰ ਚੜ੍ਹਾਅ ਆਏ ਅਤੇ ਉਨ੍ਹਾਂ ਨੇ ਲੰਬਾ ਸਮਾਂ ਵਿਧਾਨ ਸਭਾ ਹਲਕਾ ਸ਼ੇਰਪੁਰ ਦੀ ਨੁਮਾਇੰਦਗੀ ਕੀਤੀ। 1997 ਵਿਚ ਸਮਾਜਕ ਸੁਰੱਖਿਆ ਅਤੇ Îਇਸਤਰੀ ਬਾਲ ਵਿਕਾਸ ਮੰਤਰੀ ਹੁੰਦਿਆਂ ਉਨ੍ਹਾਂ ਵਲੋਂ ਬੁਢਲਡਾ, ਵਿਧਵਾ ਅਤੇ ਨਿਆਸਰਿਆਂ ਦੀਆਂ ਅਨੇਕਾਂ ਪੈਨਸ਼ਨਾਂ ਲਗਾਈਆਂ। ਕਸਬਾ ਸ਼ੇਰਪੁਰ ਦੇ ਸਭ ਤੋਂ ਜ਼ਿਆਦਾ ਵਿਕਾਸ ਕਰਜ ਵੀ ਗੋਬਿੰਦ ਸਿੰਘ ਕਾਂਝਲਾ ਦੇ ਕੈਬÎਨਿਟ ਮੰਤਰੀ ਹੁੰਦਿਆਂ ਹੋਏ।

Leave a Reply

Your email address will not be published.