ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਮਰੀਕਾ ਨੂੰ ਮਿਜ਼ਾਈਲ ਰੱਖਿਆ ’ਚ ਭਾਰਤ ਨਾਲ ਮੋਕਲੇ ਰਿਸ਼ਤੇ ਦੀ ਦਰਕਾਰ

ਅਮਰੀਕਾ ਨੂੰ ਮਿਜ਼ਾਈਲ ਰੱਖਿਆ ’ਚ ਭਾਰਤ ਨਾਲ ਮੋਕਲੇ ਰਿਸ਼ਤੇ ਦੀ ਦਰਕਾਰ

Spread the love

ਵਾਸ਼ਿੰਗਟਨ-ਪੈਂਟਾਗਨ ਦੇ ਸਿਖਰਲੇ ਅਧਿਕਾਰੀ ਦੀ ਮੰਨੀਏ ਤਾਂ ਅਮਰੀਕਾ ਨੇ ਭਾਰਤ ਨਾਲ ਮਿਜ਼ਾਈਲ ਰੱਖਿਆ ਸਹਿਯੋਗ ਵਧਾਉਣ ਬਾਰੇ ਵਿਚਾਰ ਚਰਚਾ ਕੀਤੀ ਹੈ। ਪੈਂਟਾਗਨ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ‘ਵਧੇਰੇ ਗੰਭੀਰ ਤੇ ਮੋਕਲੇ ਰਿਸ਼ਤੇ’ ਚਾਹੁੰਦਾ ਹੈ। ਰੱਖਿਆ ਮੰਤਰਾਲੇ ’ਚ ਅਧੀਨ ਸਕੱਤਰ ਜੌਹਨ ਰੂਡ ਨੇ ਹਾਲਾਂਕਿ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਭਾਰਤ, ਜੋ ਕਿ ਪਹਿਲਾਂ ਹੀ ਘਰੇਲੂ ਮਿਜ਼ਾਈਲ ਰੱਖਿਆ ਸਮਰੱਥਾਵਾਂ ’ਚ ਕਾਫ਼ੀ ਮਜ਼ਬੂਤ ਹੈ, ਰੱਖਿਆ ਸਹਿਯੋਗ ਨੂੰ ਲੈ ਕੇ ਕਿੰਨਾ ਕੁ ਅੱਗੇ ਜਾਏਗਾ। ਰੱਖਿਆ ਵਿਭਾਗ ’ਚ ਨੀਤੀ ਘਾੜਿਆਂ ਦੀ ਇਕ ਮੀਟਿੰਗ ਦੌਰਾਨ ਰੂਡ ਨੇ ਕਿਹਾ, ‘ਅਸੀਂ ਮਿਜ਼ਾਈਲ ਰੱਖਿਆ ਬਾਰੇ ਭਾਰਤੀਆਂ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਇਸ ਖੇਤਰ ਵਿੱਚ ਕਈ ਮੌਕੇ ਹੋਣ ਦੇ ਨਾਲ ਇਥੇ ਸਹਿਯੋਗ ਦੀ ਵੀ ਲੋੜ ਹੈ। ਪਰ ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਉਹ ਇਸ ਪਾਸੇ ਕਿੰਨੀ ਕੁ ਪੇਸ਼ਕਦਮੀ ਕਰਦੇ ਹਨ।’ ਉੱਚੀਆਂ ਟੀਸੀਆਂ ’ਤੇ ਵਰਤੀ ਜਾਂਦੀ ਰੱਖਿਆ ਪ੍ਰਣਾਲੀ (ਥਾਡ) ਦੀ ਖਰੀਦ ਵਿੱਚ ਭਾਰਤ ਦੀ ਦਿਲਚਸਪੀ ਸਬੰਧੀ ਰਿਪੋਰਟਾਂ ਬਾਰੇ ਪੁੱਛੇ ਜਾਣ ’ਤੇ ਰੂਡ ਨੇ ਕਿਹਾ, ‘ਮਿਜ਼ਾਇਲ ਰੱਖਿਆ ਵਿੱਚ ਘਰੇਲੂ ਪੱਧਰ ’ਤੇ ਭਾਰਤ ਕਾਫ਼ੀ ਮਜ਼ਬੂਤ ਤੇ ਸਮਰੱਥ ਹੈ ਤੇ ਉਨ੍ਹਾਂ ਇਸ ਪਾਸੇ ਕਾਫ਼ੀ ਕੰਮ ਕੀਤਾ ਹੈ। ਲਿਹਾਜ਼ਾ ਹੁਣ ਇਹ ਵੇਖਣਾ ਹੈ ਕਿ ਭਾਰਤ ਦੀ ਅਮਰੀਕਾ ਨਾਲ ਇਸ ਪਾਸੇ ਕੰਮ ਕਰਨ ਵਿੱਚ ਕਿੰਨੀ ਕੁ ਦਿਲਚਸਪੀ ਹੈ।’ ਕਾਬਿਲੇਗੌਰ ਹੈ ਕਿ ਪਿਛਲੇ ਓਬਾਮਾ ਪ੍ਰਸ਼ਾਸਨ ਵੱਲੋਂ ਆਪਣੀ ਆਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਭਾਰਤ ਨਾਲ ਸਾਂਝਿਆਂ ਕਰਨ ਤੋਂ ਹੱਥ ਪਿੱਛੇ ਖਿੱਚੇ ਜਾਣ ਕਰਕੇ ਨਵੀਂ ਦਿੱਲੀ ਨੂੰ ਇਸ ਤਕਨੀਕ ਲਈ ਰੂਸ ਵੱਲ ਰੁਖ਼ ਕਰਨਾ ਪਿਆ ਸੀ।

Leave a Reply

Your email address will not be published.