ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਆਸਟਰੇਲੀਆ ‘ਚ ਖ਼ਾਲਸਾ ਏਡ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਈ

ਆਸਟਰੇਲੀਆ ‘ਚ ਖ਼ਾਲਸਾ ਏਡ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਈ

Spread the love

ਮੈਲਬੋਰਨ- ਅੱਜ ਕੱਲ੍ਹ ਆਸਟਰੇਲੀਆ ਦੇ ਉਤਰ ਪਛਮੀ ਖਿੱਤੇ ਵਿਚ ਭਿਆਨਕ ਹੜ੍ਹ ਆਏ ਹੋਏ ਹਨ। ਇਹਨਾਂ ਹੜ੍ਹਾ ਦੇ ਕਾਰਨ ਸਥਾਨਿਕ ਲੋਕਾਂ ਨੂੰ ਬਹੁਤ ਸਾਰੀਆ ਮੁਸਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਦੇ ਘਰਾਂ ਵਿਚ ਪਾਣੀ ਵੜ ਚੁੱਕਾ ਹੈ ਅਤੇ ਉਹਨਾਂ ਨੂੰ ਆਪਣੇ ਘਰਾਂ ਦੀਆ ਛੱਤਾ ਉਤੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ, ਬਿਜਲੀ ਦੀ ਸਿਪਲਾਈ ਵੀ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ ਮੱਛਰਮੱਛ, ਸੱਪ ਅਤੇ ਬਿੱਛੂਆਂ ਵਰਗੇ ਖਤਰਨਾਕ ਜਾਨਵਰ ਸੜਕਾਂ ‘ਤੇ ਆਮ ਹੀ ਘੁੰਮਦੇ ਹੋਏ ਵੇਖੇ ਜਾ ਸਕਦੇ ਹਨ। ਇਸ ਮੌਕੇ ਗੈਰ ਮੁਨਾਫਾ ਸਹਾਇਤਾ ਤੇ ਰਾਹਤ ਸੰਗਠਨ ਖਾਲਸਾ ਏਡ ਇਹਨਾਂ ਪੀੜ੍ਹਤਾਂ ਦੀ ਮਦਦ ਲਈ ਹੜ੍ਹ ਮਾਰੇ ਇਲਾਕਿਆ ਵਿਚ ਪਹੁੰਚ ਚੁੱਕਾ ਹੈ।
ਖਾਲਸਾ ਏਡ ਦੇ ਵਲੰਟੀਅਰਾਂ ਦੁਆਰਾ ਪੀੜ੍ਹਤ ਲੋਕਾਂ ਨੂੰ ਭੋਜਨ ,ਪਾਣੀ ਆਦਿ ਦੇ ਨਾਲ ਨਾਲ ਹੋਰ ਜਰੂਰੀ ਸਾਮਾਨ ਵੀ ਵੰਡਿਆ ਜਾ ਰਿਹਾ ਹੈ ।ਖ਼ਾਲਸਾ ਏਡ ਇਸ ਕਾਰਜ ਨਾਲ ਜਿੱਥੇ ਮਨੁੱਖਤਾਂ ਦੀ ਭਲਾਈ ਲਈ ਵਡਮੁੱਲਾ ਯੋਗਦਾਨ ਪੈ ਰਿਹਾ ਹੈ ਉਥੇ ਹੀ ਆਸਟਰੇਲੀਆ ਵਿੱਚ ਵੱਸਦੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਧਰਮ ਤੋ ਵੀ ਜਾਣੂ ਕਰਵਾ ਰਿਹਾ ਹੈ ਜੋ ਕਿ ਆਸਟਰੇਲੀਆ ਵਿਚ ਵੱਸਦੇ ਸਮੁੱਚੇ ਸਿੱਖਾਂ ਲਈ ਮਾਣ ਵਾਲੀ ਹੈ।

Leave a Reply

Your email address will not be published.