ਮੁੱਖ ਖਬਰਾਂ
Home / ਮਨੋਰੰਜਨ / ਚਾਰ ਸਾਲ ਬਾਅਦ ਸੁਨੀਲ ਸ਼ੈਟੀ ਦੀ ਪਰਦੇ ‘ਤੇ ਵਾਪਸੀ

ਚਾਰ ਸਾਲ ਬਾਅਦ ਸੁਨੀਲ ਸ਼ੈਟੀ ਦੀ ਪਰਦੇ ‘ਤੇ ਵਾਪਸੀ

Spread the love

ਤਕਰੀਬਨ 4 ਸਾਲ ਦੇ ਵਕਫ਼ੇ ਬਾਅਦ ਸੁਨੀਲ ਸ਼ੈਟੀ ਹੁਣ ਵੱਡੇ ਪਰਦੇ ‘ਤੇ ਆਪਣੀ ਵਾਪਸੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਵਾਪਸੀ ਦਾ ਸਿਹਰਾ ਜਾਂਦਾ ਹੈ ਨਿਰਦੇਸ਼ਕ ਪ੍ਰਿਯਦਰਸ਼ਨ ਨੂੰ। ਪਹਿਲਾਂ ਪ੍ਰਿਯਦਰਸ਼ਨ ਦੇ ਨਾਲ ‘ਹੇਰਾਫੇਰੀ’, ‘ਯੇਹ ਤੇਰਾ ਘਰ, ਯੇਹ ਮੇਰਾ ਘਰ’, ‘ਹਲਚਲ’, ‘ਦੇ ਦਨਾ ਦਨ’ ਆਦਿ ਫ਼ਿਲਮ ਕਰਨ ਵਾਲੇ ਸੁਨੀਲ ਸ਼ੈਟੀ ਨੂੰ ਹੁਣ ਪ੍ਰਿਯ ਦਰਸ਼ਨ ਇਤਿਹਾਸਕ ਫ਼ਿਲਮ ‘ਮਰੱਕਰ-ਦਾ ਲਾਇਨ ਆਫ਼ ਅਰੇਬੀਅਨ ਸੀ’ ਵਿਚ ਕਾਸਟ ਕੀਤਾ ਹੈ। ਫ਼ਿਲਮ ਦੀ ਕਹਾਣੀ 16ਵੀਂ ਸ਼ਤਾਬਦੀ ਦੇ ਸਮੇਂ ‘ਤੇ ਆਧਾਰਿਤ ਹੈ ਅਤੇ ਇਸ ਵਿਚ ਸੁਨੀਲ ਵਲੋਂ ਯੋਧਾ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਐਕਸ਼ਨ ਨਾਲ ਭਰਪੂਰ ਇਸ ਫ਼ਿਲਮ ਵਿਚ ਮੋਹਨ ਲਾਲ ਅਤੇ ਪ੍ਰਭੂਦੇਵਾ ਵੀ ਅਭਿਨੈ ਕਰ ਰਹੇ ਹਨ ਅਤੇ ਇਸ ਦੀ ਸ਼ੂਟਿੰਗ ਲਈ ਹੈਦਰਾਬਾਦ ‘ਚ ਰਾਮੋਜੀ ਫ਼ਿਲਮ ਸਿਟੀ ਵਿਚ ਜਹਾਜ਼ ਦਾ ਸੈੱਟ ਖੜ੍ਹਾ ਕੀਤਾ ਗਿਆ ਹੈ ਅਤੇ ਲੱਖਾਂ ਲੀਟਰ ਪਾਣੀ ਦੀ ਮਦਦ ਨਾਲ ਸਮੁੰਦਰ ਦਾ ਪ੍ਰਭਾਵ ਪੈਦਾ ਕੀਤਾ ਗਿਆ ਹੈ।
ਇਸ ਫ਼ਿਲਮ ਦਾ ਬਜਟ 150 ਕਰੋੜ ਰੁਪਏ ਹੈ ਅਤੇ ਇਸ ਨੂੰ ਕਈ ਭਾਸ਼ਾਵਾਂ ਵਿਚ ਬਣਾਇਆ ਜਾ ਰਿਹਾ ਹੈ। ਹਿੰਦੀ, ਤਾਮਿਲ, ਤੇਲਗੂ ਅਤੇ ਮਾਲਿਆਲਮ ਵਿਚ ਬਣ ਰਹੀ ਇਸ ਫ਼ਿਲਮ ਵਿਚ ਚੇਨਾਲੀ ਦੇ ਕਿਰਦਾਰ ਲਈ ਚੀਨ ਦੇ ਕਿਸੇ ਨਾਮੀ ਕਲਾਕਾਰ ਨੂੰ ਲੈਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਕਿ ਫ਼ਿਲਮ ਨੂੰ ਚੀਨ ਵਿਚ ਵੀ ਵੱਡੇ ਪੈਮਾਨੇ ‘ਤੇ ਪ੍ਰਦਰਸ਼ਤ ਕੀਤਾ ਜਾ ਸਕੇ।

Leave a Reply

Your email address will not be published.