ਮੁੱਖ ਖਬਰਾਂ
Home / ਮਨੋਰੰਜਨ / ਸਕਰੀਨ ‘ਤੇ ਮੁੜ ਨਜ਼ਰ ਆਵੇਗੀ ਰਣਬੀਰ-ਦੀਪਿਕਾ ਦੀ ਜੋੜੀ !

ਸਕਰੀਨ ‘ਤੇ ਮੁੜ ਨਜ਼ਰ ਆਵੇਗੀ ਰਣਬੀਰ-ਦੀਪਿਕਾ ਦੀ ਜੋੜੀ !

Spread the love

ਬੇਸ਼ੱਕ ਦੀਪਿਕਾ ਤੇ ਰਣਵੀਰ ਸਿੰਘ ਦਾ ਵਿਆਹ ਹੋ ਗਿਆ ਹੈ। ਸਾਲਾਂ ਪਹਿਲਾਂ ਉਸ ਦਾ ਰਣਬੀਰ ਕਪੂਰ ਨਾਲ ਰਿਸ਼ਤਾ ਵੀ ਖ਼ਤਮ ਹੋ ਗਿਆ ਸੀ ਪਰ ਅੱਜ ਵੀ ਲੋਕਾਂ ਨੂੰ ਦੋਵਾਂ ਦੀ ਜੋੜੀ ਸਕਰੀਨ ‘ਤੇ ਕਾਫੀ ਪਸੰਦ ਹੈ। ਦੋਵੇਂ ਸਟਾਰਸ ਕਾਫੀ ਪ੍ਰੋਫੈਸ਼ਨਲ ਹਨ। ਉਨ੍ਹਾਂ ਦੇ ਆਪਸੀ ਰਿਸ਼ਤੇ ਦਾ ਅਸਰ ਕਦੇ ਦੋਵਾਂ ਦੇ ਪ੍ਰੋਫੈਸ਼ਨ ‘ਤੇ ਨਹੀਂ ਪਿਆ। ਇਸ ਲਈ ਹੋ ਸਕਦਾ ਹੈ ਕਿ ਇੱਕ ਵਾਰ ਫੇਰ ਰਣਬੀਰ ਤੇ ਦੀਪਿਕਾ ਦੀ ਜੋੜੀ ਸਕਰੀਨ ‘ਤੇ ਫੈਨਸ ਨੂੰ ਨਜ਼ਰ ਆ ਜਾਵੇ।
ਰਿਪੋਰਟਾਂ ਦੀ ਮੰਨੀਏ ਤਾਂ ਦੀਪਿਕਾ ਨਾਲ ਰਣਬੀਰ ਕਪੂਰ ਜਲਦੀ ਹੀ ਇੱਕ ਬ੍ਰਾਂਡ ਦੀ ਸ਼ੂਟਿੰਗ ਕਰਦੇ ਨਜ਼ਰ ਆਉਣਗੇ। ਜਾਣਕਾਰੀ ਮੁਤਾਬਕ ਦੋਵੇਂ 5 ਫਰਵਰੀ ਨੂੰ ਇਸ ਬ੍ਰਾਂਡ ਦੀ ਸ਼ੂਟਿੰਗ ਸ਼ੁਰੂ ਕਰਨਗੇ। ਰਣਬੀਰ-ਦੀਪਿਕਾ ਕਿਸ ਬ੍ਰਾਂਡ ਦੀ ਐਡ ਸ਼ੂਟ ਕਰਨਗੇ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
ਬ੍ਰੇਕਅੱਪ ਤੋਂ ਬਾਅਦ ਵੀ ਦੋਵੇਂ ਸਟਾਰਸ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਮਿਲਦੇ ਹਨ ਤੇ ਇੱਕ-ਦੂਜੇ ਦਾ ਚੰਗਾ ਦੋਸਤ ਹੋਣ ਦੀ ਗੱਲ ਕਹਿੰਦੇ ਹਨ। ਪਿਛਲੇ ਦਿਨੀਂ ਖ਼ਬਰਾਂ ਤਾਂ ਇਹ ਵੀ ਆਈ ਸੀ ਕਿ ਹੋ ਸਕਦਾ ਹੈ ਕਿ ਡਾਇਰੈਕਟਰ ਲਵ ਰੰਜਨ ਦੀ ਫ਼ਿਲਮ ‘ਚ ਦੋਵਾਂ ਨੂੰ ਵੱਡੇ ਪਰਦੇ ‘ਤੇ ਦੇਖਣ ਦਾ ਮੌਕਾ ਵੀ ਫੈਨਸ ਨੂੰ ਮਿਲ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਫ਼ਿਲਮ 2020 ‘ਚ ਰਿਲੀਜ਼ ਹੋਵੇਗੀ।

Leave a Reply

Your email address will not be published.