ਮੁੱਖ ਖਬਰਾਂ
Home / ਮਨੋਰੰਜਨ / 6 ਮਹੀਨੇ ਤੱਕ ਆਲੋਕ ਨਾਥ ਦੇ ਨਾਲ ਕੰਮ ਨਹੀਂ ਕਰੇਗਾ ਕੋਈ ਵੀ ਕਲਾਕਾਰ

6 ਮਹੀਨੇ ਤੱਕ ਆਲੋਕ ਨਾਥ ਦੇ ਨਾਲ ਕੰਮ ਨਹੀਂ ਕਰੇਗਾ ਕੋਈ ਵੀ ਕਲਾਕਾਰ

Spread the love

ਮੀਟੂ ਅਭਿਆਨ ਅਧੀਨ ਜਿਨਸੀ ਸ਼ੋਸ਼ਣ ਮਾਮਲੇ ਵਿਚ ਫਸੇ ਅਦਾਕਾਰ ਆਲੋਕ ਨਾਥ ਵਿਰੁਧ ਭਾਰਤੀ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਨੇ ਛੇ ਮਹੀਨੇ ਦਾ ਅਸਹਿਯੋਗ ਨਿਰਦੇਸ਼ ਜਾਰੀ ਕੀਤਾ ਹੈ । ਇਸ ਨਿਰਦੇਸ਼ ਦਾ ਮਤਲਬ ਇਹ ਹੈ ਕਿ ਹੁਣ ਕੋਈ ਵੀ ਕਲਾਕਾਰ ਨਿਰਧਾਰਤ ਮਿਆਦ ਤੱਕ ਆਲੋਕ ਨਾਥ ਨਾਲ ਕੰਮ ਨਹੀਂ ਕਰੇਗਾ।
ਆਈਐਫਟੀਡੀਏ ਪ੍ਰਮੁੱਖ ਅਸ਼ੋਕ ਪੰਡਤ ਨੇ ਦੱਸਿਆ ਕਿ ਉਨ੍ਹਾਂ ਨੇ ਸਹਿਯੋਗੀ ਮੈਂਬਰ ਵਿੰਤਾ ਨੰਦਾ ਦੀ ਸ਼ਿਕਾਇਤ ਤੋਂ ਬਾਅਦ ਇਹ ਫੈਸਲਾ ਲਿਆ ਹੈ । ਉਨ੍ਹਾਂ ਨੇ ਕਿਹਾ ਆਲੋਕ ਨੂੰ ਇਥੇ ਇੰਟਰਨਲ ਕੰਪਲੇਟ ਕਮੇਟੀ ਵੱਲੋਂ ਤਿੰਨ ਵਾਰ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਜਾਂਚ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿਤਾ । ਇਸ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ। ਦੱਸ ਦਈਏ ਕਿ ਲੇਖਿਕਾ ਵਿਨਤਾ ਨੰਦਾ ਨੇ ਆਲੋਕ ਨਾਥ ‘ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ । ਅਸ਼ੋਕ ਪੰਡਤ ਨੇ ਦੱਸਿਆ ਕਿ ਆਲੋਕ ਨੇ ਆਈਸੀਸੀ ਨੂੰ ਖੁਲ੍ਹੇ ਤੌਰ ‘ਤੇ ਚੁਨੌਤੀ ਦਿਤੀ ਅਤੇ ਸੰਮਨ ਦੀ ਵੀ ਪਾਲਣਾ ਨਹੀਂ ਕੀਤੀ ।

Leave a Reply

Your email address will not be published.