ਮੁੱਖ ਖਬਰਾਂ
Home / ਮਨੋਰੰਜਨ / ਹੁਣ ਧਰਮਿੰਦਰ ਦੇ ਪੋਤੇ ਦੀ ਵਾਰੀ, ਸੰਨੀ ਦਿਓਲ ਦੇ ਮੁੰਡੇ ਦੀ ਬਾਲੀਵੁੱਡ ਐਂਟਰੀ

ਹੁਣ ਧਰਮਿੰਦਰ ਦੇ ਪੋਤੇ ਦੀ ਵਾਰੀ, ਸੰਨੀ ਦਿਓਲ ਦੇ ਮੁੰਡੇ ਦੀ ਬਾਲੀਵੁੱਡ ਐਂਟਰੀ

Spread the love

ਸੰਨੀ ਦਿਓਲ ਆਪਣੇ ਬੇਟੇ ਕਰਨ ਦਿਓਲ ਦੀ ਬਾਲੀਵੁੱਡ ਡੈਬਿਊ ਦੀ ਪੂਰੀ ਤਿਆਰੀ ਕਰ ਰਹੇ ਹਨ। ਇਸ ਸਮੇਂ ਸੰਨੀ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹਨ। ਇਸ ਦੌਰਾਨ ਵੀ ਉਨ੍ਹਾਂ ਨੇ ਆਪਣੀ ਫੈਮਿਲੀ ਲਈ ਕੁਝ ਸਮਾਂ ਕੱਢਿਆ। ਹਾਲ ਹੀ ‘ਚ ਸੰਨੀ ਨੂੰ ਕਰਨ ਤੇ ਭਰਾ ਬੌਬੀ ਦਿਓਲ ਨਾਲ ਲੰਚ ‘ਤੇ ਸਪੌਟ ਕੀਤਾ ਗਿਆ। ਇਸ ਤੋਂ ਇਲਾਵਾ ਇੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆਇਆ। ਸੋਸ਼ਲ ਮੀਡੀਆ ‘ਤੇ ਦਿਓਲ ਫੈਮਿਲੀ ਦੀ ਇਹ ਤਸਵੀਰਾਂ ਕਾਫੀ ਪਸੰਦ ਕੀਤੀਆ ਜਾ ਰਹੀਆਂ ਹਨ। ਮੀਡੀਆ ਨੂੰ ਦੇਖ ਕਰਨ ਹੱਸਦੇ ਹੋਏ ਲੰਘ ਗਏ ਤੇ ਬੌਬੀ ਨੇ ਕੁਝ ਤਸਵੀਰਾਂ ਕਲਿੱਕ ਕਰਵਾਈਆਂ। ਉਂਝ ਦਿਓਲ ਅਕਸਰ ਆਪਣੀ ਪਰਸਨਲ ਲਾਈਫ ਨੂੰ ਮੀਡੀਆ ਤੋਂ ਦੂਰ ਹੀ ਰੱਖਣਾ ਪਸੰਦ ਕਰਦੇ ਹਨ। ਖੈਰ ਸੰਨੀ ਦਾ ਬੇਟਾ ਕਰਨ ਜਲਦੀ ਹੀ ‘ਪਲ ਪਲ ਦਿਲ ਕੇ ਪਾਸ’ ਫ਼ਿਲਮ ਤੋਂ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰਨ ਵਾਲਾ ਹੈ ਜਿਸ ਨੂੰ ਲੈ ਕੇ ਸੰਨੀ ਕਾਫੀ ਐਕਸਾਈਟੀਡ ਹਨ।

Leave a Reply

Your email address will not be published.