ਮੁੱਖ ਖਬਰਾਂ
Home / ਭਾਰਤ / ਕੋਹਲੀ ਇਕ ਰੋਜ਼ਾ ਮੈਚ ਦੇ ਸਰਵੋਤਮ ਬੱਲੇਬਾਜ਼

ਕੋਹਲੀ ਇਕ ਰੋਜ਼ਾ ਮੈਚ ਦੇ ਸਰਵੋਤਮ ਬੱਲੇਬਾਜ਼

Spread the love

ਨਵੀਂ ਦਿੱਲੀ-ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਖੇਡ ਦੇ ਹਰ ਇਕ ਕ੍ਰਮ ਵਿੱਚ ਵਿਸ਼ੇਸ਼ ਛਾਪ ਛੱਡੀ ਹੈ ਅਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ‘ਇਕ ਦਿਨਾ ਅੰਤਰਰਾਸ਼ਟਰੀ ਕਿ੍ਕਟ ਵਿੱਖ ਖੇਡਣ ਵਾਲੇ ਸਰਵੋਤਮ ਬੱਲੇਬਾਜ਼ ਹੈ।’’ ਕੋਹਲੀ ਇਸ ਵੇਲੇ ਟੈਸਟ ਅਤੇ ਇਕ ਦਿਨਾ ਮੈਚਾਂ ਵਿੱਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਹਨ। ਉਨ੍ਹਾਂ ਦੀ ਅਗਵਾਈ ਵਿੱਚ ਪਾਰਤ ਨੇ ਆਸਟਰੇਲੀਆ ਵਿੱਚ ਟੈਸਟ ਅਤੇ ਇਕ ਦਿਨਾ ਲੜੀਆਂ ਜਿੱਤ ਕੇ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟੀ-20 ਅੰਤਰਰਾਸ਼ਟਰੀ ਲੜੀ ਬਰਾਬਰ ਕਰਾਈ ਸੀ। ਇਸ ਤਰ੍ਹਾਂ ਨਾਲ ਭਾਰਤ ਪਹਿਲੀ ਅਜਿਹੀ ਟੀਮ ਬਣ ਗਈ ਹੈ ਜਿਸ ਨੇ ਆਸਟਰੇਲੀਆ ਵਿੱਚ ਲੜੀ ਨਹੀਂ ਗਵਾਈ ਅਤੇ ਇਸ ਵਿੱਚ ਕੋਹਲੀ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ। ਆਸਟਰੇਲੀਆ ਦੇ ਸਾਬਕਾ ਵਿਸ਼ਵ ਕੱਪ ਵਿਜੇਤਾ ਕਪਤਾਨ ਕਲਾਰਕ ਨੇ ਪੀਟੀਆਈ ਨੂੰ ਕਿਹਾ, ‘‘ਮੇਰਾ ਮੰਨਣਾ ਹੈ ਕਿ ਵਿਰਾਟ ਇਕ ਦਿਨਾ ਕਿ੍ਕਟ ਵਿੱਚ ਖੇਡਣ ਵਾਲੇ ਸਰਵੋਤਮ ਬੱਲੇਬਾਜ਼ ਹੈ। ਭਾਰਤ ਲਈ ਉਨ੍ਹਾਂ ਨੇ ਜੋ ਹਾਸਲ ਕੀਤਾ ਉਸ ਨੂੰ ਦੇਖਣ ਤੋਂ ਬਾਅਦ ਮੈਨੂੰ ਇਸ ਵਿੱਚ ਕੋਈ ਸ਼ੰਕਾ ਨਹੀਂ ਹੈ।’’ ਕੋੋਹਲੀ ਨੇ ਹੁਣ ਤਕ 219 ਇਕ ਦਿਨਾ ਵਿੱਚ 10385 ਦੌੜਾ ਬਣਾਈਆਂ ਹਨ ਜਿਸ ਵਿੱਚ 39 ਸੈਂਕੜੇ ਸ਼ਾਮਲ ਹਨ। ਉਨ੍ਹਾਂ ਦਾ ਔਸਤ 59 ਤੋਂ ਵੀ ਵਧ ਹੈ। ਕੋਹਲੀ ਦੇ ਪ੍ਰਸ਼ੰਸਕ ਕਲਾਰਕ ਨੇ ਕਿਹਾ ਕਿ ਇਸ 30 ਸਾਲਾ ਕਿ੍ਕਟਰ ਦੇ ਜਨੂਨ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ, ‘‘ਤੁਹਾਨੂੰ ਆਪਣੇ ਦੇਸ਼ ਲਈ ਜਿੱਤ ਦਰਜ ਕਰਨ ਦੇ ਵਿਰਾਟ ਦੇ ਜਨੂਨ ਦਾ ਸਨਮਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕੋਹਲੀ ਜਿਥੇ ਲਗਾਤਾਰ ਰਿਕਾਰਡ ਬਣਾ ਰਹੇ ਹਨ ਉਥੇ ਸਾਬਕਾ ਕਪਤਾਲ ਮਹੇਂਦਰ ਸਿੰਘ ਧੋਨੀ ਦੀ ਅੱਜ ਕੱਲ੍ਹ ਦੀ ਫਾਰਮ ਨੂੰ ਲੈ ਕੇ ਕਿ੍ਕਟ ਜਗਤ ਦੀ ਰਾਏ ਵੀ ਵੱਖਰੀ ਹੈ। ਧੋਨੀ ਹੁਣ ਇਕ ਦਿਨਾ ਖੇਡ ਵਿੱਚ ਪਹਿਲਾਂ ਦੀ ਤਰ੍ਹਾਂ ਹਮਲਾਵਰ ਸ਼ੈਲੀ ਨਾਲ ਨਹੀਂ ਖੇਡਦੇ ਲੇਕਿਨ ਕਲਾਰਕ ਦਾ ਮੰਨਣਾ ਹੈ ਕਿ ਇਸ 37 ਸਾਲਾ ਸਾਬਕਾ ਭਾਰਤੀ ਕਪਤਾਲ ਨੂੰ ਆਪਣਾ ਖੇਡ ਖੇਡਣ ਲਈ ਇਕੱਲਿਆਂ ਛੱਡ ਦੇਣਾ ਚਾਹੀਦਾ ਹੈ। ਕਲਾਰਕ ਨੇ ਕਿਹਾ, ‘‘ਧੋਨੀ ਜਾਣਦਾ ਹੈ ਕਿ ਕਿਸ ਹਾਲਾਤ ਵਿੱਚ ਕਿਸ ਤਰ੍ਹਾਂ ਖੇਡਣਾ ਹੈ। ਉਸ ਨੇ 300 ਤੋਂ ਵਧ ਇਕ ਦਿਨਾ ਮੈਚ ਖੇਡਾ ਹਨ। ਇਸ ਲਈ ਉਹ ਜਾਣਦਾ ਹੈ ਕਿ ਆਪਣੀ ਭੂਮਿਕਾ ਕਿਸ ਤਰ੍ਹਾਂ ਨਿਭਾਉਣੀ ਹੈ। ਜੇ ਤੀਜੇ ਇਕ ਦਿਨਾ ਦਾ ਟੀਚਾ 230 ਦੀ ਬਜਾਏ 330ਹੋਵੇ ਤਾਂ ਕੀ ਧੋਨੀ ਹਮਲਾਵਰ ਹੁੰਦੇ। ਇਸ ਸਵਾਲ ਦੇ ਜਵਾਬ ਵਿੱਚ ਕਲਾਰਕ ਨੇ ਕਿਹਾ, ‘‘ਮੈਨੂੰ ਲੱਗਾ ਹੈ ਕਿ ਉਹ ਫਿਰ ਵੱਖਰੀ ਤਰ੍ਹਾਂ ਨਾਲ ਬੱਲੇਬਾਜ਼ੀ ਕਰਦੇ। ਟੀਚਾ 230 ਦੌੜਾਂ ਦਾ ਸੀ ਅਤੇ ਆਪਣੀ ਰਣਨੀਤੀ ਇਸੇ ਦੇ ਅਨੁਕੂਲ ਸੀ ਅਤੇ ਜੇ ਟੀਚਾ ਵੱਡਾ ਹੁੰਦਾ ਤਾਂ ਉਸ ਦੀ ਰਣਨੀਤੀ ਵੱਖਰੀ ਹੁੰਦੀ। ‘‘ਕਲਾਰਕ ਨੂੰ ਜਦੋਂ ਪੁੱਛਿਆ ਗਿਆ ਕਿ ਧੋਨੀ ਨੂੰ ਵਿਸ਼ਵ ਕੱਪ ਵਿੱਚ ਬੱਲੇਬਾਜ਼ੀ ਕ੍ਰਮ ਵਿੱਚ ਕਿਹੜੇ ਨੰਬਰ ’ਤੇ ਉਤਾਰਨਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ, ‘‘ਚਾਰ, ਪੰਜ ਜਾਂ ਛੇ ਕਿਸੇ ਵੀ ਸਥਾਨ ’ਤੇ। ਉਹ ਕਿਸੇ ਵੀ ਨੰਬਰ ’ਤੇ ਬੱਲੇਬਾਜ਼ੀ ਕਰਨ ਵਿੱਚ ਸਮਰੱਥ ਹੈ ਅਤੇ ਮੈਨੂੰ ਲੱਗਦਾ ਹੈ ਕਿ ਵਿਰਾਟ ਉਸ ਦੀਆਂ ਪ੍ਰਸਥਿਤੀਆਂ ਅਨੁਸਾਰ ਲਾਹਾ ਲਵੇਗਾ।’’ ਕਲਾਰਕ ਨੇ ਹਾਲਾਂਕਿ ਕਿਹਾ ਕਿ ਅੱਜ ਕੱਲ੍ਹ ਨਾ ਖੇਡ ਰਹੇ ਹਾਰਦਿਕ ਪੰਡਿਆ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨੇ ਕਿਹਾ, ‘‘ਹਾਰਦਿਕ ਜਿਹਾ ਪ੍ਰਭਾਵਸ਼ਾਲੀ ਖਿਡਾਰੀ ਟੀਮ ਵਿੱਚ ਸੰਤੁਲਨ ਬਣਾਉਣ ਲਈ ਬੇਹੱਦ ਜ਼ਰੂਰੀ ਹੈ। ਉਹ ਸਿਰਫ਼ ਆਪਣੀ ਬੱਲੇਬਾਜ਼ੀ ਨਾਲ ਮੈਚ ਜਿਤਾ ਸਕਦਾ ਹੈ ਅਤੇ ਉਸ ਨੂੰ ਵਿਸ਼ਵਾਸ ਹੈ ਕਿ ਉਹ ਵਿਸ਼ਵ ਕੱਪ ਟੀਮ ਦਾ ਹਿੱਸਾ ਹੋਵੇਗਾ।’’

Leave a Reply

Your email address will not be published.