ਮੁੱਖ ਖਬਰਾਂ
Home / ਭਾਰਤ / ਪੀਐਨਬੀ ਘਪਲੇ ਦੇ ਦੋਸ਼ੀ ਮੇਹੁਲ ਚੌਕਸੀ ਨੇ ਛੱਡੀ ਭਾਰਤੀ ਨਾਗਰਿਕਤਾ

ਪੀਐਨਬੀ ਘਪਲੇ ਦੇ ਦੋਸ਼ੀ ਮੇਹੁਲ ਚੌਕਸੀ ਨੇ ਛੱਡੀ ਭਾਰਤੀ ਨਾਗਰਿਕਤਾ

Spread the love

ਨਵੀਂ ਦਿੱਲੀ- ਦੇਸ਼ ਦੇ ਸੱਭ ਤੋਂ ਵੱਡੇ ਬੈਂਕ ਘਪਲੇ ਦੇ ਦੋਸ਼ੀ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੇ ਹੁਣ ਭਾਰਤ ਦੀ ਨਾਗਰਿਕਤਾ ਵੀ ਛੱਡ ਦਿਤੀ ਹੈ। ਚੌਕਸੀ ਨੇ ਅਪਣਾ ਪਾਸਪੋਰਟ ਸਪੁਰਦ ਕਰ ਦਿਤਾ ਹੈ। ਚੌਕਸੀ ਨੇ ਐਂਟੀਗੁਆ ਹਾਈ ਕਮਿਸ਼ਨ ਵਿਖੇ ਅਪਣਾ ਪਾਸਪੋਰਟ ਜਮ੍ਹਾਂ ਕਰਵਾ ਦਿਤਾ ਹੈ। ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਵਿਚ 14 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਹੈ। ਘਪਲਾ ਸਾਹਮਣੇ ਆਉਣ ਤੋਂ ਪਹਿਲਾਂ ਉਹ ਜਨਵਰੀ ਵਿਚ ਦੇਸ਼ ਛੱਡ ਕੇ ਚਲਾ ਗਿਆ ਸੀ। ਇਸੇ ਮਾਮਲੇ ਵਿਚ ਉਸ ਦਾ ਭਾਣਜਾ ਨੀਰਵ ਮੋਦੀ ਵੀ ਦੋਸ਼ੀ ਹੈ। ਨਾਗਰਿਕਤਾ ਛੱਡਣ ਲਈ ਚੌਕਸੀ ਨੂੰ 177 ਯੂਐਸ ਡਾਲਰ ਦਾ ਡਰਾਫਟ ਜਮ੍ਹਾਂ ਕਰਾਉਣਾ ਪਿਆ। ਚੌਕਸੀ ਨੇ ਹਾਈ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ ਨਿਯਮਾਂ ਅਧੀਨ ਐਂਟੀਗੁਆ ਦੀ ਨਾਗਰਿਕਤਾ ਲੈ ਲਈ ਹੈ ਅਤੇ ਭਾਰਤ ਦੀ ਨਾਗਰਿਕਤਾ ਛੱਡ ਦਿਤੀ ਹੈ। ਚੌਕਸੀ ਦੀ ਸਪੁਰਦਗੀ ਲਈ ਕੋਸ਼ਿਸ਼ਾਂ ਕਰ ਰਹੀ ਭਾਰਤੀ ਸਰਕਾਰ ਲਈ ਇਹ ਇਕ ਝਟਕਾ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਪਿਛਲੀ ਸੁਣਵਾਈ ਵਿਚ ਚੌਕਸੀ ਨੇ ਕੋਰਟ ਵਿਚ ਅਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਡਾਣ ਰਾਹੀਂ 41 ਘੰਟੇ ਦਾ ਸਫਰ ਕਰ ਕੇ ਉਹ ਭਾਰਤ ਨਹੀਂ ਆ ਸਕਦਾ। ਚੌਕਸੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰਨ ਲਈ ਪ੍ਰੀਵੈਨਸ਼ਨ ਆਫ ਮਨੀ ਲਾਡਰਿੰਗ ਐਕਟ ਵਿਸ਼ੇਸ਼ ਕੋਰਟ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖਲ ਪਟੀਸ਼ਨ ਦੇ ਜਵਾਬ ਵਿਚ ਇਹ ਗੱਲ ਕਹੀ ਗਈ ਸੀ।

Leave a Reply

Your email address will not be published.