ਮੁੱਖ ਖਬਰਾਂ
Home / ਮੁੱਖ ਖਬਰਾਂ / ਅਮਰੀਕਾ ਵਿੱਚ ਸਿੱਖ ’ਤੇ ਨਸਲੀ ਹਮਲਾ

ਅਮਰੀਕਾ ਵਿੱਚ ਸਿੱਖ ’ਤੇ ਨਸਲੀ ਹਮਲਾ

Spread the love

ਨਿਊਯਾਰਕ-ਅਮਰੀਕਾ ’ਚ ਨਸਲੀ ਹਮਲੇ ਦੇ ਤਾਜ਼ੇ ਮਾਮਲੇ ਵਿਚ ਸਟੋਰ ’ਚ ਗੋਰੇ ਵਿਅਕਤੀ ਨੇ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਓਰੇਗਨ ਸੂਬੇ ਦੇ ਸਟੋਰ ’ਚ ਕੰਮ ਕਰਦੇ ਹਰਵਿੰਦਰ ਸਿੰਘ ਡੋਡ ਨੂੰ 24 ਵਰ੍ਹਿਆਂ ਦੇ ਐਂਡਰਿਊ ਰੈਮਜ਼ੀ ਨੇ ਸੋਮਵਾਰ ਨੂੰ ਢਾਹ ਕੇ ਕੁੱਟਿਆ ਅਤੇ ਉਸ ਦੀ ਦਾੜ੍ਹੀ ਦੇ ਵਾਲ ਖਿੱਚੇ। ਪੁਲੀਸ ਮੁਤਾਬਕ ਉਸ ਦੇ ਖ਼ੂਨ ਨਿਕਲ ਰਿਹਾ ਸੀ ਅਤੇ ਰੈਮਜ਼ੀ ਨੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ। ਫੌਕਸ 12 ਟੀਵੀ ਨੇ ਕਿਹਾ ਕਿ ਰੈਮਜ਼ੀ ਨੇ ਡੋਡ ਦੇ ਧਰਮ ਸਬੰਧੀ ਧਾਰਨਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ। ਵਿਧਾਨਕ ਨੀਤੀ ਸਲਾਹਕਾਰ ਜਸਟਿਨ ਬ੍ਰੇਖਟ ਨੇ ਕਿਹਾ ਕਿ ਰੈਮਜ਼ੀ ਸਿਗਰਟਾਂ ਲਈ ਰੋਲਿੰਗ ਪੇਪਰ ਚਾਹੁੰਦਾ ਸੀ ਪਰ ਉਸ ਕੋਲ ਸ਼ਨਾਖ਼ਤੀ ਪੱਤਰ ਨਾ ਹੋਣ ਕਰਕੇ ਡੋਡ ਨੇ ਉਸ ਨੂੰ ਇਹ ਨਹੀਂ ਦਿੱਤੇ। ਡੋਡ ਨੇ ਜਦੋਂ ਰੈਮਜ਼ੀ ਨੂੰ ਮੌਕੇ ਤੋਂ ਜਾਣ ਲਈ ਕਿਹਾ ਤਾਂ ਉਸ ਨੇ ਡੋਡ ਨੂੰ ਦਾੜ੍ਹੀ ਤੋਂ ਖਿੱਚ ਕੇ ਢਾਹ ਲਿਆ ਅਤੇ ਲੱਤਾਂ ਨਾਲ ਕੁੱਟਿਆ ਤੇ ਚਿਹਰੇ ’ਤੇ ਘਸੁੰਨ ਮਾਰੇ। ਰਿਪੋਰਟ ਮੁਤਾਬਕ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਰੈਮਜ਼ੀ ਨੂੰ ਫੜ ਲਿਆ ਗਿਆ ਸੀ। ਉਸ ’ਤੇ ਚੌਥੀ ਡਿਗਰੀ ਦੇ ਹਮਲੇ, ਹੰਗਾਮਾ ਕਰਨ ਅਤੇ ਅਪਰਾਧਿਕ ਜ਼ੁਲਮ ਕਰਨ ਦੇ ਦੋਸ਼ ਲੱਗੇ ਹਨ। ਐਫਬੀਆਈ ਮੁਤਾਬਕ ਓਰੇਗਨ ’ਚ 2016 ਤੋਂ 2017 ਵਿਚਕਾਰ ਨਫ਼ਰਤੀ ਜੁਰਮ ਦੇ 40 ਫ਼ੀਸਦੀ ਮਾਮਲੇ ਵਧੇ ਹਨ।

Leave a Reply

Your email address will not be published.