ਮੁੱਖ ਖਬਰਾਂ
Home / ਮਨੋਰੰਜਨ / ਪਾਕਿਸਤਾਨ ‘ਚ ਵੀ ਰਿਲੀਜ਼ ਹੋਵੇਗੀ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫ਼ਿਲਮ

ਪਾਕਿਸਤਾਨ ‘ਚ ਵੀ ਰਿਲੀਜ਼ ਹੋਵੇਗੀ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਫ਼ਿਲਮ

Spread the love

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਸ ਸਾਲਾ ਕਾਰਜਕਾਲ ‘ਤੇ ਆਧਾਰਤ ਫ਼ਿਲਮ ‘ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਨੂੰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਕੁਝ ਦ੍ਰਿਸ਼ਾਂ ‘ਤੇ ਕੈਂਚੀ ਫੇਰਨ ਮਗਰੋਂ ਮੁਲਕ ਵਿਚ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ। ਫ਼ਿਲਮ ਹੁਣ 18 ਜਨਵਰੀ ਨੂੰ ਪਾਕਿਸਤਾਨ ਵਿਚ ਰਿਲੀਜ਼ ਹੋਵੇਗੀ। ਸੀਬੀਐਫਸੀ ਦੇ ਮੁਖੀ ਦਾਨਿਆਲ ਗਿਲਾਨੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਖ਼ਬਰ ਨੂੰ ਦੱਸਿਆ ਕਿ ਫ਼ਿਲਮ ਨੂੰ ਇੱਕਾ ਦੁੱਕਾ ਕੱਟਾਂ ਮਗਰੋਂ ਰਿਲੀਜ਼ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਿਰਦੇਸ਼ਕ ਵਿਜੇ ਰਤਨਾਕਾਰ ਗੁੱਟੇ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਵਲੋਂ ਇਸੇ ਨਾਂ ਹੇਠ ਲਿਖੀ ਪੁਸਤਕ ‘ਤੇ ਆਧਾਰਤ ਹੈ। ਫਿਲਮ ਵਿਚ ਮਨਮੋਹਨ ਸਿੰਘ ਦੀ ਭੂਮਿਕਾ ਅਨੁਪਮ ਖੇਰ ਨੇ ਨਿਭਾਈ ਹੈ। ਫ਼ਿਲਮ ਦੇ ਨਿਰਮਾਤਾ ਜਯੰਤੀ ਲਾਲ ਗੜਾ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਪਾਕਿਸਤਾਨ ਵਿਚ ਰਿਲੀਜ਼ ਕੀਤੇ ਜਾਣ ਦੀ ਖੁਸ਼ੀ ਹੈ। ਗੜਾ ਨੇ ਕਿਹਾ, ਪੈਨ ਸਟੂਡੀਓ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਦਿ ਐਕਸੀਡੈਂਟਲ ਫ਼ਿਲਮ ਨੂੰ ਪਾਕਿਸਤਾਨ ਵਿਚ ਰਿਲੀਜ਼ ਲਈ ਹਰੀ ਝੰਡੀ ਮਿਲ ਗਈ ਹੈ। ਫਿਲਮਾਂ ਦੇ ਦੀਵਾਨੇ ਪਾਕਿਸਤਾਨੀ ਹੁਣ ਇਸ ਫ਼ਿਲਮ ਦਾ ਮਜ਼ਾ ਲੈ ਸਕਣਗੇ।

Leave a Reply

Your email address will not be published.