ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਮਰੀਕਾ ਦੀ ਜਗ੍ਹਾ ਭਾਰਤ ਨਾਲ ਸਬੰਧ ਮਜ਼ਬੂਤ ਕਰੇ ਪਾਕਿਸਤਾਨ : ਹਿਨਾ ਰੱਬਾਨੀ

ਅਮਰੀਕਾ ਦੀ ਜਗ੍ਹਾ ਭਾਰਤ ਨਾਲ ਸਬੰਧ ਮਜ਼ਬੂਤ ਕਰੇ ਪਾਕਿਸਤਾਨ : ਹਿਨਾ ਰੱਬਾਨੀ

Spread the love

ਲਾਹੌਰ-ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਭਾਰਤ ਨਾਲ ਮਜ਼ਬੂਤ ਰਿਸ਼ਤਿਆਂ ਦੀ ਵਕਾਲਤ ਕੀਤੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਆਗੂ ਨੇ ਕਿਹਾ ਕਿ ਪਾਕਿਸਤਾਨ ਨੂੰ ਅਮਰੀਕਾ ਦਾ ਪਿੱਠੂ ਬਣਨ ਦੀ ਬਜਾਏ ਭਾਰਤ ਤੇ ਅਪਣੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਮਜ਼ਬੂਤ ਕਰਨੇ ਚਾਹੀਦੇ ਹਨ। ਹਿਨਾ ਫਰਵਰੀ, 2011 ਤੋਂ ਮਾਰਚ 2013 ਤੱਕ ਪਾਕਿਸਤਾਨ ਦੀ ਵਿਦੇਸ਼ ਮੰਤਰੀ ਰਹੀ ਸੀ।
ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ‘ਤੇ ਕਰਵਾਏ ਇੱਕ ਸੈਮੀਨਾਰ ਵਿਚ ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ, ਪਾਕਿਸਤਾਨ ਨੂੰ ਹਮੇਸ਼ਾ ਖੁਦ ਨੂੰ ਰਣਨੀਤਕ ਭਾਈਵਾਲ ਦੇ ਰੂਪ ਵਿਚ ਵੇਖਣਾ ਚਾਹੀਦਾ ਹੈ। ਸਾਨੂੰ ਅਮਰੀਕਾ ਦੀ ਜਗ੍ਹਾ ਅਫ਼ਗਾਨਿਸਤਾਨ, ਭਾਰਤ, ਈਰਾਨ ਤੇ ਚੀਨ ਜਿਹੇ ਗੁਆਂਢੀ ਦੇਸ਼ਾਂ ਨਾਲ ਅਹਿਮ ਸਬੰਧ ਵਿਕਸਿਤ ਕਰਨੇ ਚਾਹੀਦੇ ਹਨ। ਅਮਰੀਕਾ ਨੂੰ ਏਨੀ ਜ਼ਿਆਦਾ ਤਵੱਜੋ ਨਹੀਂ ਦੇਣੀ ਚਾਹੀਦੀ ਕਿਉਂਕਿ ਸਾਡਾ ਅਰਥਚਾਰਾ ਅਮਰੀਕੀ ਮਦਦ ‘ਤੇ ਨਿਰਭਰ ਨਹੀਂ ਹੈ। ਦੋਵਾਂ ਹੱਥਾਂ ਵਿਚ ਭੀਖ ਮੰਗਣ ਦਾ ਕਟੋਰਾ ਲੈ ਕੇ ਪਾਕਿਸਤਾਨ ਕੌਮਾਂਤਰੀ ਪੱਧਰ ‘ਤੇ ਸਨਮਾਨ ਹਾਸਲ ਨਹੀਂ ਕਰ ਸਕਦਾ।

Leave a Reply

Your email address will not be published.