ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਇਵਾਂਕਾ ਟਰੰਪ ਤੇ ਨਿੱਕੀ ਹੈਲੀ ਵਰਲਡ ਬੈਂਕ ਮੁਖੀ ਬਣਨ ਦੀ ਦੌੜ ਵਿਚ ਸ਼ਾਮਲ

ਇਵਾਂਕਾ ਟਰੰਪ ਤੇ ਨਿੱਕੀ ਹੈਲੀ ਵਰਲਡ ਬੈਂਕ ਮੁਖੀ ਬਣਨ ਦੀ ਦੌੜ ਵਿਚ ਸ਼ਾਮਲ

Spread the love

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ Îਇਵਾਂਕਾ ਟਰੰਪ ਅਤੇ ਭਾਰਤੀ ਮੂਲ ਦੀ ਨਿੱਕੀ ਹੈਲੀ ਵਿਸ਼ਵ ਬੈਂਕ ਦੀ ਮੁਖੀ ਬਣ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਵਰਤਮਾਨ ਮੁਖੀ ਜਿਮ ਯੋਂਗ ਕਿਮ ਦੀ ਜਗ੍ਹਾ ਇਨ੍ਹਾਂ ਦੋਵਾਂ ਦਾ ਨਾਂ ਇਸ ਅਹੁਦੇ ਦੇ ਸੰਭਾਵਤ ਉਮੀਦਵਾਰ ਦੇ ਰੂਪ ਵਿਚ ਸਭ ਤੋਂ ਅੱਗੇ ਹੈ। ਤੁਹਾਨੂੰ ਦੱਸ ਦੇਈਏ ਕਿ ਕਿਮ ਅਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਹੁਦਾ ਛੱਡ ਰਹੇ ਹਨ।
ਸੋਮਵਾਰ ਨੂੰ ਅਚਾਨਕ ਕਿਮ ਨੇ ਐਲਾਨ ਕੀਤਾ ਕਿ ਉਹ ਅਪਣਾ ਕਾਰਜਕਾਲ ਘਟਾ ਰਹੇ ਹਨ। ਗੌਰਤਲਬ ਹੈ ਕਿ ਇਵਾਂਕਾ ਇਸ ਸਮੇਂ ਵਾਈਟ ਹਾਊਸ ਦੀ ਸਲਾਹਕਾਰ ਹੈ। ਨਿੱਕੀ ਹੈਲੀ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਰਹਿ ਚੁੱਕੀ ਹੈ। ਵਰਲਡ ਬੈਂਕ ਬੋਰਡ ਨੇ ਕਿਹਾ ਕਿ ਅਗਲੇ ਮਹੀਨੇ ਦੇ ਸ਼ੁਰੂ ਤੋਂ ਨਵੇਂ ਲੀਡਰ ਦੇ ਲਏ ਨੋਮੀਨੇਸ਼ਨ ਸਵੀਕਾਰ ਕੀਤੇ ਜਾਣਗੇ ਅਤੇ ਮੱਧ ਅਪ੍ਰੈਲ ਤੱਕ ਨਵੇਂ ਮੁਖੀ ਨੂੰ ਨਿਯੁਕਤ ਕਰ ਦਿੱਤਾ ਜਾਵੇਗਾ।
ਮੌਜੂਦਾ ਮੁਖੀ ਕਿਮ ਪਹਿਲੇ ਅਮਰੀਕੀ ਨੌਮਿਨੀ ਸੀ। ਜਿਨ੍ਹਾਂ 2012 ਵਿਚ ਵਰਲਡ ਬੈਂਕ ਮੁਖੀ ਲਈ ਚੋਣ ਲੜੀ ਸੀ। ਬੈਂਕ ਦੇ ਬੋਰਡ ਨੇ ਕਿਹਾ ਕਿ ਚੋਣ ਪ੍ਰਕਿਰਿਆ ‘ਓਪਨ, ਮੈਰਿਟ ਬੇਸਡ ਅਤੇ ਟਰਾਂਸਪੇਰੇਂਟ ਹੋਵੇਗੀ। ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਗੈਰ ਅਮਰੀਕੀ ਉਮੀਦਵਾਰ ਨੂੰ ਦਰਕਿਨਾਰ ਨਾ ਕੀਤਾ ਜਾਵੇ।
ਗੌਰਤਲਬ ਹੈ ਕਿ ਕਈ ਗਲੋਬਲ ਇੰਸਟੀਚਿਊਸ਼ਨ ਜਿਹੇ ਵਰਲਡ ਬੈਂਕ ਨੇ ਟਰੰਪ ਪ੍ਰਸ਼ਾਸਨ ਦਾ ਵਿਰੋਧ ਕੀਤਾ ਹੈ ਲੇਕਿਨ ਹੁਣ ਮੁਖੀ ਅਹੁਦੇ ਦੇ ਲਈ ਕਿਸੇ ਦਾ ਨਾਂ ਸੁਝਾਉਣ ਲਈ ਕਿਹਾ ਹੈ।

Leave a Reply

Your email address will not be published.