ਮੁੱਖ ਖਬਰਾਂ
Home / ਦੇਸ਼ ਵਿਦੇਸ਼ / 14 ਫਰਵਰੀ ਨੂੰ ਵੈਲੇਂਟਾਈਨ ਨਹੀਂ ਸਿਸਟਰਸ ਡੇ ਮਨਾਏਗੀ ਪਾਕਿਸਤਾਨੀ ਯੂਨੀਵਰਸਿਟੀ

14 ਫਰਵਰੀ ਨੂੰ ਵੈਲੇਂਟਾਈਨ ਨਹੀਂ ਸਿਸਟਰਸ ਡੇ ਮਨਾਏਗੀ ਪਾਕਿਸਤਾਨੀ ਯੂਨੀਵਰਸਿਟੀ

Spread the love

ਫੈਸਲਾਬਾਦ-ਪਾਕਿਸਤਾਨੀ ਦੀ ਇੱਕ ਯੂਨੀਵਰਸਿਟੀ ‘ਇਸਲਾਮੀ ਰਵਾਇਤਾਂ’ ਨੂੰ ਬੜਾਵਾ ਦੇਣ ਦੇ ਲਈ 14 ਫਰਵਰੀ ਨੂੰ ਸਿਸਟਰਸ ਡੇ ਮਨਾਵੇਗੀ। ਯੂਨੀਵਰਸਿਟੀ ਦੇ ਚਾਂਸਲਰ ਨੇ ਇਹ ਜਾਣਕਾਰੀ ਦਿੱਤੀ ਹੈ। ਡੌਨ ਨਿਊਜ਼ ਦੀ ਖ਼ਬਰ ਮੁਤਾਬਕ ਫੈਸਲਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਚਾਂਸਲਰ ਜਫਰ ਇਕਬਾਲ ਰੰਧਾਵਾ ਅਤੇ ਹੋਰ ਫ਼ੈਸਲਾ ਕਰਨ ਵਾਲਿਆਂ ਨੇ ਤੈਅ ਕੀਤਾ ਕਿ ਵਿਦਿਆਰਥਣਾਂ ਨੂੰ ਸਕਾਰਫ ਅਤੇ ਅਬਾਇਆ (ਕੱਪੜਾ) ਤੋਹਫ਼ੇ ਵਿਚ ਦਿੱਤੇ ਜਾ ਸਕਦੇ ਹਨ।
ਖ਼ਬਰ ਵਿਚ ਕਿਹਾ ਗਿਆ ਹੈ ਕਿ ਚਾਂਸਲਰ ਦਾ ਮੰਨਣਾ ਹੈ ਕਿ ਇਹ ਪਾਕਿਸਤਾਨ ਦੀ ਤਹਿਜ਼ੀਬ ਅਤੇ ਇਸਲਾਮ ਮੁਤਾਬਕ ਹੈ। ਦੁਨੀਆ ਭਰ ਵਿਚ 14 ਫਰਵਰੀ ਨੂੰ ਵੈਲੇਂਟਾਈਨ ਡੇ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਤੋਹਫ਼ਿਆਂ ਦੇ ਨਾਲ ਅਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
ਇਕਬਾਲ ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ ਇਸਲਾਮੀ ਰਵਾਇਤਾਂ ਨੂੰ ਬੜਾਵਾ ਦੇਣ ਦੇ ਲਈ 14 ਫਰਵਰੀ ਨੂੰ ਸਿਸਟਰਸ ਡੇ ਮਨਾਵੇਗੀ। ਡੌਨ ਨਿਊਜ਼ ਟੀਵੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨਹੀਂ ਪਤਾ ਕਿ ਸਿਸਟਰਸ ਡੇਅ ਮਨਾਉਣ ਦਾ ਉਨ੍ਹਾਂ ਦਾ ਸੁਝਾਅ ਕੰਮ ਕਰੇਗਾ ਜਾਂ ਨਹੀਂ। ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਹਾਲਾਂਕਿ ਕੁਝ ਮੁਸਲਮਾਨਾਂ ਨੇ ਵੈਲੇਂਟਾਈਟ ਡੇ ਨੂੰ ਖ਼ਤਰੇ ਵਿਚ ਬਦਲ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਜੇਕਰ ਖ਼ਤਰਾ ਹੈ ਤਾਂ ਇਸ ਮੌਕੇ ਵਿਚ ਬਦਲਣ, ਉਨ੍ਹਾਂ ਦਾਅਵਾ ਕੀਤਾ ਕਿ ਸਿਸਟਰਸ ਡੇਅ ਮਨਾਉਣ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਪਾਕਿਸਤਾਨ ਵਿਚ ਭੈਣਾਂ ਨੂੰ ਕਿੰਨਾ ਪਿਆਰ ਮਿਲਦਾ ਹੈ।

Leave a Reply

Your email address will not be published.