ਮੁੱਖ ਖਬਰਾਂ
Home / ਮੁੱਖ ਖਬਰਾਂ / ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕਾ ਜਾਰੀ
New Delhi: Prime Minister Narendra Modi releases a commemorative coin to mark the birth anniversary of Guru Gobind Singh Ji, the tenth guru of Sikhs, in New Delhi, Sunday, Jan 13, 2019. Former prime minister Manmohan Singh is also seen. (PIB Photo via PTI) (PTI1_13_2019_000100A)

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਯਾਦਗਾਰੀ ਸਿੱਕਾ ਜਾਰੀ

Spread the love

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਆਪਣੇ ਨਿਵਾਸ 7, ਲੋਕ ਕਲਿਆਣ ਮਾਰਗ ’ਤੇ 350 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੇ ਆਦਰਸ਼ਾਂ, ਮਾਨਵਤਾ, ਭਗਤੀ, ਵੀਰਤਾ, ਬਲੀਦਾਨ, ਨਿਰਸਵਾਰਥ ਸੇਵਾ ਦੀ ਸਲਾਹੁਣਾ ਕੀਤੀ ਅਤੇ ਲੋਕਾਂ ਨੂੰ ਦਸਮ ਪਾਤਸ਼ਾਹ ਦੇ ਦਰਸਾਏ ਮਾਰਗ ਉਪਰ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਸਭ ਨੂੰ ਲੋਹੜੀ ਦੀ ਵਧਾਈ ਵੀ ਦਿੱਤੀ।
ਸਿੱਖ ਕੌਮ ਦੀਆਂ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਪੀੜਤਾਂ, ਹੱਕ ਲਈ ਅਤੇ ਅਨਿਆਂ ਖ਼ਿਲਾਫ਼ ਲੜਾਈ ਲੜੀ। ‘ਉਨ੍ਹਾਂ ਦੇ ਉਪਦੇਸ਼ ਧਰਮ ਤੇ ਜਾਤ ਦੀਆਂ ਰੁਕਾਵਟਾਂ ਤੋੜਨ ਉਪਰ ਕੇਂਦਰਤ ਸਨ। ਪ੍ਰੇਮ, ਸ਼ਾਂਤੀ ਤੇ ਬਲੀਦਾਨ ਦਾ ਉਨ੍ਹਾਂ ਦਾ ਸੰਦੇਸ਼ ਅੱਜ ਵੀ ਸਮਾਨ ਰੂਪ ਵਿੱਚ ਪ੍ਰਸੰਗਿਕ ਹੈ।’ ਉਨ੍ਹਾਂ ਦਸਮ ਪਾਤਸ਼ਾਹ ਵੱਲੋਂ ਦੱਸੇ 11 ਸੂਤਰੀ ਮਾਰਗ ਉਪਰ ਚੱਲਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਨਾਲ ਕਰਤਾਰਪੁਰ ਸਾਹਿਰ ਲਾਂਘਾ ਬਣਨ ਜਾ ਰਿਹਾ ਹੈ ਅਤੇ ਗੁਰੂ ਨਾਨਕ ਦੇਵ ਦੇ ਦੱਸੇ ਮਾਰਗ ਉਪਰ ਚੱਲਣ ਵਾਲਾ ਹਰ ਸਿੱਖ ਹੁਣ ਦੂਰਬੀਨ ਦੀ ਬਜਾਏ ਆਪਣੀਆਂ ਅੱਖਾਂ ਨਾਲ ਨਾਰੋਵਾਲ ਜਾ ਸਕੇਗਾ ਅਤੇ ਬਿਨਾਂ ਵੀਜ਼ੇ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੇਗਾ। ਉਨ੍ਹਾਂ ਕਿਹਾ ਕਿ 1947 ਵਿੱਚ ਜੋ ਭੁੱਲ ਹੋਈ ਸੀ, ਉਸ ਦਾ ਪਛਤਾਵਾ ਹੈ। ਇਹ ਕੌਰੀਡੋਰ ਉਸ ਨੁਕਸਾਨ ਨੂੰ ਘੱਟ ਕਰਨ ਦਾ ਪ੍ਰਮਾਣਿਕ ਯਤਨ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ 1984 ਵਿੱਚ ਸ਼ੁਰੂ ਹੋਏ ਅਨਿਆਂ ਦੇ ਦੌਰ ਨੂੰ ਨਿਆਂ ਤਕ ਪਹੁੰਚਾਉਣ ਵਿੱਚ ਜੁਟੀ ਹੋਈ ਹੈ। ਦਹਾਕਿਆਂ ਤਕ ਮਾਵਾਂ, ਭੈਣਾਂ, ਪੁੱਤ-ਧੀਆਂ ਨੇ ਜਿੰਨੇ ਹੰਝੂ ਵਹਾਏ ਹਨ, ਉਨ੍ਹਾਂ ਨੂੰ ਪੂੰਝਣ ਤੇ ਨਿਆਂ ਦਿਵਾਉਣ ਦਾ ਕੰਮ ਹੁਣ ਕਾਨੂੰਨ ਕਰੇਗਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਮਗਰੋਂ ਹੁਣ ਗੁਰੂ ਨਾਨਕ ਦੇਵ ਦੀ 550ਵੀਂ ਜੈਅੰਤੀ ਦੇ ਸਮਾਗਮਾਂ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ‘ਸਾਡੀ ਸਰਕਾਰ ਨੂੰ ਇਨ੍ਹਾਂ ਪਵਿੱਤਰ ਮੌਕਿਆਂ ਨਾਲ ਜੁੜਨ ਦਾ ਸੁਭਾਗ ਮਿਲਿਆ ਹੈ।’ ਯਾਦਗਾਰੀ ਸਿੱਕਾ ਜਾਰੀ ਕਰਨ ਸਮੇਂ ਸ੍ਰੀ ਮੋਦੀ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ, ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਮਨਜੀਤ ਸਿੰਘ ਅਤੇ ਬਲਵਿੰਦਰ ਸਿੰਘ ਭੂੰਦੜ ਹਾਜ਼ਰ ਸਨ। ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ, ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਡਾ. ਜਸਪਾਲ ਸਿੰਘ, ਤਰਲੋਚਨ ਸਿੰਘ, ਨਾਮਧਾਰੀ ਸੰਪਰਦਾ ਦੇ ਕਈ ਆਗੂਆਂ ਅਤੇ ਹੋਰਨਾਂ ਨੇ ਵੀ ਸਮਾਗਮ ’ਚ ਹਾਜ਼ਰੀ ਭਰੀ।

Leave a Reply

Your email address will not be published.