ਮੁੱਖ ਖਬਰਾਂ
Home / ਪੰਜਾਬ / ਜਾਖੜ ਅਤੇ ਸਰਕਾਰੀਆ ਨੇ ਨਵੇਂ ਪ੍ਰਧਾਨ ਸੱਚਰ ਨੂੰ ਦਿਤਾ ਸਿਆਸੀ ਥਾਪੜਾ

ਜਾਖੜ ਅਤੇ ਸਰਕਾਰੀਆ ਨੇ ਨਵੇਂ ਪ੍ਰਧਾਨ ਸੱਚਰ ਨੂੰ ਦਿਤਾ ਸਿਆਸੀ ਥਾਪੜਾ

Spread the love

ਅੰਮ੍ਰਿਤਸਰ-ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਆਦੇਸ਼ਾਂ ਅਨੁਸਾਰ ਕਾਂਗਰਸ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ ਵੱਲੋਂ ਵਧਾਈ ਦਿੰਦਿਆਂ ਥਾਪੜਾ ਦਿੱਤਾ। ਸੁਨੀਲ ਜਾਖੜ ਨੇ ਪ੍ਰਸੰਸਾ ਕਰਦਿਆਂ ਕਿਹਾ ਕਾਂਗਰਸ ਹਾਈਕਮਾਂਡ ਵਲੋਂ ਭਗਵੰਤਪਾਲ ਸਿੰਘ ਸੱਚਰ ਨੂੰ ਵਧੀਆ ਕਾਰਗੁਜ਼ਾਰੀ ਕਰਕੇ ਜਿੰਮੇਵਾਰੀ ਸੌਂਪੀ ਗਈ ਹੈ ਤੇ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੱਚਰ ਦੇ ਅਨੁਭਵ ਤੇ ਭਰੋਸਾ ਜਿੱਤਾਇਆਂ ਹੈ। ਭਗਵੰਤਪਾਲ ਸੱਚਰ ਦੀ ਜਿਸ ਜਗ੍ਹਾ ਵੀਂ ਡਿਊਟੀ ਲਾਈ ਜਾਂਦੀ ਰਹੀਂ ਹੈ ਉੱਥੋਂ ਕਾਂਗਰਸ ਪਾਰਟੀ ਨੂੰ ਹਮੇਸ਼ਾ ਵਧੀਆਂ ਨਤੀਜੇ ਮਿਲੇ ਨੇ । ਪੰਚਾਇਤੀ ਚੋਣਾਂ ਵਿਚ ਵੀ ਸੱਚਰ ਦੇ ਸਾਥੀਆਂ ਨੇ ਵੱਡੀ ਗਿਣਤੀ ਵਿਚ ਪੰਚਾਇਤੀ ਚੋਣਾਂ ਜਿੱਤ ਕੇ ਅਕਾਲੀ ਦੱਲ ਨੂੰ ਵੱਡਾ ਖੋਰਾ ਲਾਉਂਦਿਆਂ ਮਾਝੇ ‘ਚ ਅਕਾਲੀ ਦਲ ਦੀ ਪਿੱਠ ਲਵਾਈ ਹੈ ਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮਾਝੇ ‘ਚ ਵੱਡੀ ਲੀਡ ਲਵੇਗੀ। ਇਸ ਮੌਕੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰ, ਸਰਪੰਚ ਸੋਨੀ ਕੱਥੂਨੰਗਲ, ਰਾਜੂ ਖੱਬੇਰਾਜਪੂਤਾਂ, ਰਾਜਬੀਰ ਸਿੰਘ, ਸੁਖਪਾਲ ਸਿੰਘ ਗਿੱਲ ਆਦਿ ਹਾਜ਼ਰ ਸਨ।

Leave a Reply

Your email address will not be published.