ਮੁੱਖ ਖਬਰਾਂ
Home / ਮਨੋਰੰਜਨ / ਦਬੰਗ-3 ਦੀ ਸ਼ੂਟਿੰਗ ਛੇਤੀ ਸ਼ੁਰੂ ਕਰੇਗੀ ਸੋਨਾਕਸ਼ੀ

ਦਬੰਗ-3 ਦੀ ਸ਼ੂਟਿੰਗ ਛੇਤੀ ਸ਼ੁਰੂ ਕਰੇਗੀ ਸੋਨਾਕਸ਼ੀ

Spread the love

ਕਲੰਕ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਹੁਣ ਅਭਿਨੇਤਰੀ ਸੋਨਾਕਸ਼ੀ ਸਿਨਹਾ ਛੇਤੀ ਹੀ ਦਬੰਗ 3 ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਸਮੇਂ ਉਹ ਇੱਕ ਰਸਾਲੇ ਲਈ ਸ਼ੂਟ ਕਰਨ ਮਕਾਊ ਗਈ ਹੈ। ਸ੍ਰੀਲੰਕਾ ਵਿਚ ਛੁੱਟੀਆਂ ਮਨਾਉਣ ਤੋਂ ਬਾਅਦ ਸੋਨਾਕਸ਼ੀ ਹੁਣ ਅਪਣੇ ਅੱਧ ਵਿਚਾਲੇ ਛੱਡੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਵਿਚ ਲੱਗੀ ਹੋਈ ਹੈ। ਉਹ ਇਸ ਸਮੇਂ ਮਿਸ਼ਨ ਮੰਗਲ ਦੀ ਵੀ ਸ਼ੂਟਿੰਗ ਕਰਨ ਵਿਚ ਮਸਰੂਫ਼ ਹੈ। ਇਸ ਫ਼ਿਲਮ ਵਿਚ ਅਕਸ਼ੇ ਕੁਮਾਰ ਵੀ ਨਜ਼ਰ ਆਉਣਗੇ। ਉਹ ਕਹਿੰਦੀ ਹੈ ਕਿ ਮੈਂ 2019 ਵਿਚ ਇਸ ਤੋਂ ਚੰਗੀ ਸ਼ੁਰੂਆਤ ਦੀ ਆਸ ਨਹੀਂ ਕੀਤੀ ਸੀ। ਮੈਂ ਹਾਲੇ ਕਲੰਕ ਦੀ ਸ਼ੂਟਿੰਗ ਖਤਮ ਕੀਤੀ ਹੈ ਤੇ ਮਕਾਊ ਤੋਂ ਵਾਪਸ ਆਉਣ ਤੋਂ ਬਾਅਦ ਮਿਸ਼ਨ ਮੰਗਲ ਦੀ ਸ਼ੂਟਿੰਗ ਮੁੜ ਸ਼ੁਰੂ ਕਰਾਂਗੀ। ਇਸ ਤੋਂ ਬਾਅਦ ਦਬੰਗ ਸੀਰੀਜ਼ ਦੀ ਤੀਜੀ ਫ਼ਿਲਮ ਵਿਚ ਵੀ ਸਲਮਾਨ ਖਾਨ ਚੁਲਬੁਲ ਪਾਂਡੇ ਰੋਲ ਵਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ‘ਤੇ ਅਰਬਾਜ਼ ਖਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਸਾਲ ਦੇ ਅੰਤ ਤੱਕ ਦਬੰਗ 3 ਰਿਲੀਜ਼ ਹੋ ਸਕਦੀ ਹੈ।

Leave a Reply

Your email address will not be published.