ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਮਰੀਕੀ ਮੁਲਾਜ਼ਮਾਂ ਨੇ ਵਾਈਟ ਹਾਊਸ ਸਾਹਮਣੇ ਕੀਤਾ ਪ੍ਰਦਰਸ਼ਨ

ਅਮਰੀਕੀ ਮੁਲਾਜ਼ਮਾਂ ਨੇ ਵਾਈਟ ਹਾਊਸ ਸਾਹਮਣੇ ਕੀਤਾ ਪ੍ਰਦਰਸ਼ਨ

Spread the love

ਵਾਸ਼ਿੰਗਟਨ-ਅਮਰੀਕਾ ‘ਚ 20 ਦਿਨਾਂ ਤੋਂ ਚੱਲ ਰਹੇ ਸ਼ਟਡਾਊਨ ਕਾਰਨ ਛੁੱਟੀ ‘ਤੇ ਰਹਿਣ ਨੂੰ ਮਜਬੂਰ ਸੰਘੀ ਮੁਲਾਜ਼ਮਾਂ ਨੇ ਵਾਈਟ ਹਾਊਸ ਦੇ ਬਾਹਰ ਪ੍ਰਦਰਸ਼ਨ ਕਰ ਕੇ ਆਪਣਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਟਡਾਊਨ ਖਤਮ ਕਰਨ ਦੀ ਅਪੀਲ ਕਰਦੇ ਹੋਏ ਆਪਣੀ ਤਨਖਾਹ ਦੀ ਮੰਗ ਕੀਤੀ। ਵਾਈਟ ਹਾਊਸ ਦੇ ਬਾਹਰ ਮਾਰਚ ਕਰਦੇ ਹੋਏ ਮੁਲਾਜ਼ਮਾਂ ਨੇ ਕੁਝ ਪੋਸਟਰ ਵੀ ਲਹਿਰਾਏ। ਇਨ੍ਹਾਂ ‘ਚ ਲਿਖਿਆ ਸੀ, ‘ਸਾਨੂੰ ਹੜਤਾਲ ਨਹੀਂ, ਕੰਮ ਚਾਹੀਦਾ ਹੈ।’ ਰਾਜਧਾਨੀ ਵਾਸ਼ਿੰਗਟਨ ਦੇ ਇਲਾਵਾ ਫਲੋਰਿਡਾ, ਨਿਊਯਾਰਕ, ਓਗਡੇਨ ਆਦਿ ‘ਚ ਵੀ ਕਈ ਥਾਵਾਂ ‘ਤੇ ਸਰਕਾਰੀ ਮੁਲਾਜ਼ਮਾਂ ਨੇ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਟਰੰਪ ਨੇ ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ ਸੰਸਦ ਤੋਂ 5.7 ਅਰਬ ਡਾਲਰ (ਕਰੀਬ 40 ਹਜ਼ਾਰ ਕਰੋੜ ਰੁਪਏ) ਦੇ ਵਾਧੂ ਬਜਟ ਦੀ ਮੰਗ ਕੀਤੀ ਸੀ। ਇਸ ‘ਤੇ ਸਹਿਮਤੀ ਨਾ ਬਣਨ ਦੇ ਕਾਰਨ ਹੀ ਅਮਰੀਕਾ ‘ਚ ਸ਼ਟਡਾਊਨ ਦੀ ਸਥਿਤੀ ਹੈ। ਇਸ ਨਾਲ ਕਰੀਬ ਅੱਠ ਲੱਖ ਸੰਘੀ ਮੁਲਾਜ਼ਮ ਪ੍ਰਭਾਵਿਤ ਹਨ। ਉਨ੍ਹਾਂ ਨੂੰ ਜਾਂ ਤਾਂ ਛੁੱਟੀ ‘ਤੇ ਰਹਿਣਾ ਪੈ ਰਿਹਾ ਹੈ ਜਾਂ ਬਿਨਾਂ ਤਨਖਾਹ ਦੇ ਕੰਮ ਕਰਨਾ ਪੈ ਰਿਹਾ ਹੈ। ਵਾਤਾਵਰਨ ਸੁਰੱਖਿਆ ਏਜੰਸੀ ਦੀ ਵਿਗਿਆਨਕ ਐਲਨ ਸੁਰਿਆਨੋ ਨੇ ਕਿਹਾ ਕਿ ਇਸ ਤੋਂ ਇਹ ਤਾਂ ਸਪੱਸ਼ਟ ਹੈ ਕਿ ਸਰਕਾਰ ਆਮ ਨਾਗਰਿਕਾਂ ਦੀ ਸਮੱਸਿਆ ਨਹੀਂ ਸਮਝਦੀ। ਇਕ ਹੋਰ ਸੰਘੀ ਮੁਲਾਜ਼ਮ ਨੇ ਕਿਹਾ ਕਿ ਸ਼ਟਡਾਊਨ ਕਾਰਨ ਅਸੀਂ ਆਪਣੀਆਂ ਮੂਲ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ।

Leave a Reply

Your email address will not be published.