ਮੁੱਖ ਖਬਰਾਂ
Home / ਪੰਜਾਬ / ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਪਤਨੀ ਤੇ ਦੋ ਬੱਚਿਆਂ ਦੀ ਹੱਤਿਆ

ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਪਤਨੀ ਤੇ ਦੋ ਬੱਚਿਆਂ ਦੀ ਹੱਤਿਆ

Spread the love

ਫ਼ਿਰੋਜ਼ਪੁਰ-ਇਥੋਂ ਨਜ਼ਦੀਕੀ ਪਿੰਡ ਅਰਮਾਨਪੁਰਾ ਵਿੱਚ ਲੰਘੀ ਰਾਤ ਕਰਜ਼ੇ ਤੋਂ ਤੰਗ ਕਿਸਾਨ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਫ਼ਰਾਰ ਹੋ ਗਿਆ। ਪੁਲੀਸ ਨੇ ਮੁਲਜ਼ਮ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਕਿਸਾਨ ਪਰਮਜੀਤ ਸਿੰਘ (37) ਨੇ ਪਹਿਲਾਂ ਆਪਣੀ ਪਤਨੀ ਪਲਵਿੰਦਰ ਕੌਰ (33) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਤੇ ਮਗਰੋਂ ਆਪਣੇ ਦੋ ਬੱਚਿਆਂ, ਛੇ ਵਰ੍ਹਿਆਂ ਦੇ ਬੇਟੇ ਪ੍ਰਭਨੂਰ ਸਿੰਘ ਅਤੇ ਬਾਰਾਂ ਸਾਲ ਦੀ ਧੀ ਮਨਕੀਰਤ ਕੌਰ, ਦਾ ਗਲਾ ਘੁੱਟ ਦਿੱਤਾ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਪਰਮਜੀਤ ਸਿੰਘ ਨਸ਼ੇ ਦਾ ਆਦੀ ਹੋਣ ਕਰ ਕੇ ਕਰਜ਼ਾਈ ਹੋ ਗਿਆ ਸੀ, ਪਰ ਹੁਣ ਨਸ਼ੇ ਤਿਆਗ ਕੇ ਗੁਰੂਘਰ ਨਾਲ ਜੁੜਿਆ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪੁੱਜ ਗਈ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਪਰਮਜੀਤ ਸਿੰਘ ਦੇ ਸਿਰ ’ਤੇ ਕਰੀਬ ਦਸ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਦਸ ਦਿਨਾਂ ਬਾਅਦ ਪਰਮਜੀਤ ਦੇ ਸਾਲੇ ਦਾ ਵਿਆਹ ਸੀ, ਪਰ ਘਰ ਵਿਚ ਪੈਸੇ ਦੀ ਕਮੀ ਕਾਰਨ ਪਤੀ-ਪਤਨੀ ਵਿਚ ਤਕਰਾਰ ਚੱਲ ਰਿਹਾ ਸੀ। ਜ਼ਿਲ੍ਹਾ ਪੁਲੀਸ ਮੁਖੀ ਪ੍ਰੀਤਮ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲੀਸ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਪੁਲੀਸ ਨੇ ਪੀੜਤ ਪਲਵਿੰਦਰ ਕੌਰ ਦੇ ਭਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਰਮਜੀਤ ਸਿੰਘ ਸਮੇਤ ਉਸ ਦੀ ਮਾਂ ਅਤੇ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published.