ਮੁੱਖ ਖਬਰਾਂ
Home / ਭਾਰਤ / ਪਾਕਿ ਨੇ ਚੀਨ ਨੂੰ ਭਾਰਤ ਵਿਰੁਧ ਭੜਕਾਉਣ ਲਈ ਰਾਅ ‘ਤੇ ਲਾਏ ਗੰਭੀਰ ਦੋਸ਼

ਪਾਕਿ ਨੇ ਚੀਨ ਨੂੰ ਭਾਰਤ ਵਿਰੁਧ ਭੜਕਾਉਣ ਲਈ ਰਾਅ ‘ਤੇ ਲਾਏ ਗੰਭੀਰ ਦੋਸ਼

Spread the love

ਨਵੀਂ ਦਿੱਲੀ- ਭਾਰਤ ਦੇ ਖਿਲਾਫ ਗੁਆਂਢੀ ਮੁਲਕ ਚੀਨ ਨੂੰ ਭੜਕਾਉਣ ਲਈ ਪਾਕਿਸਤਾਨ ਨੇ ਨਵੀਂ ਚਾਲ ਚੱਲੀ ਹੈ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕਰਾਚੀ ਸਥਿਤ ਚੀਨ ਦੇ ਦੂਤਾਵਾਸ ‘ਤੇ ਹਾਲ ‘ਚ ਹੋਏ ਹਮਲੇ ਦੇ ਪਿੱਛੇ ਭਾਰਤ ਦਾ ਹੱਥ ਸੀ। ਪਾਕਿਸਤਾਨੀ ਪੁਲਿਸ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਖੁਫਿਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਯਾਨੀ ਰਾਅ ‘ਤੇ ਨਵੰਬਰ ‘ਚ ਕਰਾਚੀ ਸਥਿਤ ਚੀਨ ਦੇ ਦੂਤਾਵਾਸ ‘ਤੇ ਹੋਏ ਅਤਿਵਾਦੀ ਹਮਲੇ ‘ਚ ਸ਼ਾਮਿਲ ਹੋਣ ਦਾ ਇਲਜ਼ਾਮ ਲਗਾਇਆ ਹੈ। ਜਿਨੂੰ ਭਾਰਤ ਨੇ ਮਨ-ਘੜਤ ਅਤੇ ਝੂਠਾ ਦੱਸਦੇ ਹੋਏ ਖਾਰਿਜ ਕਰ ਦਿਤਾ ਹੈ। ਦੱਸ ਦਈਏ ਕਿ ਅਤਿਵਾਦ ‘ਤੇ ਦੋਹਰੇ ਵਰਤਾਅ ਦੇ ਕਾਰਨ ਅਮਰੀਕਾ ਦੇ ਨਰਾਜ ਹੋਣ ਤੋਂ ਬਾਅਦ ਪਾਕਿਸਤਾਨ ਹੁਣ ਚੀਨ ਤੋਂ ਨਜ਼ਦੀਕੀ ਵਧਾ ਰਿਹਾ ਹੈ। ਉੱਧਰ ਸਰੱਹਦ ਵਿਵਾਦ ਅਤੇ ਡੋਕਲਾਮ ਵਰਗੇ ਪ੍ਰਕਰਣ ਦੇ ਸਾਹਮਣੇ ਆਉਣ ਦੇ ਬਾਵਜੂਦ ਚੀਨ ਦੇ ਭਾਰਤ ਦੇ ਨਾਲ ਚੰਗੇ ਰਿਸ਼ਤੇ ਹਨ। ਇਕ ਪ੍ਰੈਸ ਕਾਫਰੰਸ ਦੌਰਾਨ ਕਰਾਚੀ ਪੁਲਿਸ ਦੇ ਮੁੱਖੀ ਆਮਿਰ ਸ਼ੇਖ ਨੇ ਰਾਅ ਨੂੰ ਲੈ ਕੇ ਇਹ ਦਾਵੇ ਕੀਤਾ। ਉਨ੍ਹਾਂ ਨੇ ਕਿਹਾ ਕਿ ਗਿ੍ਰਫਤਾਰ ਕੀਤੇ ਗਏ ਲੋਕਾਂ ਨੇ ਤਿੰਨ ਹਮਲਾਵਰਾਂ ਦੀ ਮਦਦ ਕਰਣ ਦੀ ਗੱਲ ਕਬੂਲੀ ਹੈ ਤਿੰਨਾਂ ਹਮਲਾਵਰ ਹਮਲੇ ਦੌਰਾਨ ਮਾਰੇ ਗਏ ਸਨ।
ਕਰਾਚੀ ਪੁਲਿਸ ਮੁੱਖੀ ਆਮਿਰ ਸ਼ੇਖ ਨੇ ਦਾਅਵਾ ਕੀਤਾ ਕਿ ਹਮਲੇ ਦੀ ਸਾਜਿਸ਼ ਅਫਗਾਨਿਸਤਾਨ ‘ਚ ਬਣਾਈ ਗਈ। ਉਸ ਨੂੰ ਭਾਰਤ ਦੀ ਖੁਫਿਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦੀ ਮਦਦ ਨੂੰ ਅੰਜਾਮ ਦਿਤਾ ਗਿਆ। ਪਾਕਿਸਤਾਨ ਦੇ ਇਸ ਦਾਅਵੇ ‘ਤੇ ਪ੍ਰਤੀਕਿਰਆ ਦਿੰਦੇ ਹੋਏ ਨਵੀਂ ਦਿੱਲੀ ‘ਚ ਵਿਦੇਸ਼ ਮੰਤਰਾਲਾ ਦੇ ਪ੍ਰਵਕਤਾ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਮੀਡੀਆ ‘ਚ ਕਰਾਚੀ ਪੁਲਿਸ ਮੁੱਖ ਦੇ ਭਾਰਤ ‘ਤੇ ਲਗਾਏ ਗਏ ਝੂਠੇ ਇਲਜ਼ਾਮ ਵਾਲੇ ਬਿਆਨ ਵੇਖੇ ਹਨ। ਅਸੀ ਪੂਰੀ ਤਰ੍ਹਾਂ ਨਾਲ ਇਸ ਮਨ-ਘੜਤ ਅਤੇ ਝੂਠੇ ਆਰੋਪਾ ਨੂੰ ਖਾਰਿਜ ਕਰਦੇ ਹਨ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਤਿਵਾਦੀ ਘਟਨਾਵਾਂ ਲਈ ਦੂਜਿਆ ‘ਤੇ ਉਂਗਲ ਚੁੱਕਣ ਦੀ ਥਾਂ ‘ਤੇ ਪਾਕਿਸਤਾਨ ਨੂੰ ਅਪਣੇ ਖੇਤਰਾਂ ‘ਚ ਅਤਿਵਾਦ ਅਤੇ ਅਤਿਵਾਦ ਦੀ ਨੀਹ ਢਾਂਚੇ ਦੇ ਖਿਲਾਫ ਭਰੋਸੇਯੋਗ ਕਾਰਵਾਈ ਕਰਨ ਦੀ ਜ਼ਰੂਰਤ ਹੈ। ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ‘ਚ ਆਧੁਨਿਕ ਹਥਿਆਰਾਂ ਨਾਲ ਲੈਸ ਤਿੰਨ ਅਤਿਵਾਦੀਆ ਨੇ ਚੀਨ ਦੇ ਕਾਂਸੁਲੇਟ ‘ਚ ਵੜਨ ਦੀ ਕੋਸ਼ਿਸ਼ ਕੀਤੀ ਸੀ।
ਪਾਕਿ ਸੁਰੱਖਿਆ ਬਲਾਂ ਦੇ ਨਾਲ ਹੋਏ ਐਨਕਾਉਂਟਰ ‘ਚ ਤਿੰਨਾਂ ਅਤਿਵਾਦੀ ੜੇਰ ਹੋ ਗਏ ਸਨ। ਹਾਲਾਂਕਿ ਇਸ ਦੌਰਾਨ ਦੋ ਪੁਲਿਸ ਅਧਿਕਾਰੀਆਂ ਦੋ ਵੀਜਾ ਅਧਿਕਾਰੀ ਦੀ ਵੀ ਜਾਨ ਚੱਲੀ ਗਈ ਸੀ। ਵਿਦੇਸ਼ੀ ਮਿਸ਼ਨ ‘ਚ ਤੈਨਾਤ ਇਕ ਪ੍ਰਾਇਵੇਟ ਗਾਰਡ ਹਮਲੇ ‘ਚ ਜਖ਼ਮੀ ਹੋ ਗਿਆ ਸੀ। ਪ੍ਰਤੀਬੰਧਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਸੀ।

Leave a Reply

Your email address will not be published.