ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਮਾਮਲੇ ਵਿਚ ਸੱਤ ਸਾਲ ਦੀ ਸਜ਼ਾ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਮਾਮਲੇ ਵਿਚ ਸੱਤ ਸਾਲ ਦੀ ਸਜ਼ਾ

Spread the love

ਢਾਕਾ-ਬੰਗਲਾਦੇਸ਼ ਵਿਚ 35 ਸਾਲ ਦੇ ਇੱਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਦੀ ਤਸਵੀਰਾਂ ਦੇ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੱਖਣਪੰਥੀ ਸਮੂਹਾਂ ਨੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸ਼ੇਖ ਹਸੀਨਾ ਸਰਕਾਰ ਸਖ਼ਤ ਇੰਟਰਨੈਟ ਕਾਨੂੰਨਾਂ ਦੀ ਵਰਤੋਂ ਅਸੰਤੁਸ਼ਟਾਂ ਦੀ ਆਵਾਜ਼ ਦਬਾਉਣ ਲਈ ਕਰ ਰਹੀ ਹੈ। ਬੰਗਲਾਦੇਸ਼ ਸਾਈਬਰ ਟ੍ਰਿਬਿਊਨਲ ਦੇ ਇੱਕ ਜੱਜ ਨੇ ਮੁਨੀਰ ਹੁਸੈਨ ਨਾਂ ਦੇ ਵਿਅਕਤੀ ਨੂੰ ਬੁਧਵਾਰ ਨੂੰ ਇਹ ਸਜ਼ਾ ਸੁਣਾਈ। ਬੀਡੀਨਿਊਜ਼ 24 ਡਾਟ ਕਾਮ ਦੀ ਖ਼ਬਰ ਅਨੁਸਜਾਰ ਇਸ ਮਾਮਲੇ ਵਚ ਦੋ ਹੋਰ ਮੁਲਜ਼ਮ ਸਨ ਲੇਕਿਨ ਦੋਸ਼ਾਂ ਦੇ ਸਾਬਤ ਨਹੀਂ ਹੋਣ ਦੇ ਕਾਰਨ ਉਨ੍ਹਾਂ ਬਰੀ ਕਰ ਦਿੱਤਾ ਗਿਆ। ਫ਼ੈਸਲੇ ਦੇ ਅਨੁਸਾਰ ਮੁਨੀਰ ‘ਮੁਨੀਰ ਟੈਲੀਕਾਮ’ ਨਾਂ ਤੋਂ ਇੱਕ ਦੁਕਾਨ ਚਲਾਉਂਦਾ ਸੀ ਅਤੇ 2013 ਵਿਚ ਉਸ ਨੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਸ਼ੇਖ ਹਸੀਨਾ, ਸਾਬਕਾ ਰਾਸ਼ਟਰਪਤੀ ਜਿਲੂਰ ਰਹਿਮਾਨ ਅਤੇ ਮਨਮੋਹਨ ਸਿੰਘ ਦੀ ਅਜਿਹੀ ਤਸਵੀਰਾਂ ਭੇਜੀਆਂ ਸਨ ਜਿਨ੍ਹਾਂ ਨਾਲ ਛੇੜਛਾੜ ਕੀਤੀ ਗਈ ਸੀ। ਦੱਖਣਪੰਥੀ ਸਮੂਹਾਂ ਨੇ ਸਖਤ ਇਟਰਨੈਟ ਕਾਨੂੰਨਾਂ ਦੀ ਵਰਤੋਂ ਕਰਨ ਦੇ ਲਈ ਸਰਕਾਰ ਦੀ ਆਲੋਚਨ ਕੀਤੀ।

Leave a Reply

Your email address will not be published.