ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਦਸ ਸਾਲ ਤੋਂ ਕੋਮਾ ਵਿਚ ਪਈ ਔਰਤ ਨੇ ਬੱਚੇ ਨੂੰ ਦਿੱਤਾ ਜਨਮ, ਪਈਆਂ ਭਾਜੜਾਂ

ਦਸ ਸਾਲ ਤੋਂ ਕੋਮਾ ਵਿਚ ਪਈ ਔਰਤ ਨੇ ਬੱਚੇ ਨੂੰ ਦਿੱਤਾ ਜਨਮ, ਪਈਆਂ ਭਾਜੜਾਂ

Spread the love

ਫਿਨਿਕਸ-ਫਿਨਿਕਸ ਦੇ Îਇੱਕ ਪ੍ਰਾਈਵੇਟ ਹਸਪਤਾਲ ਵਿਚ ਦਸ ਸਾਲ ਤੋਂ ਜ਼ਿਆਦਾ ਸਮੇਂ ਤੋਂ ਕੋਮਾ ਵਿਚ ਪਈ ਔਰਤ ਵਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਭਾਜੜਾਂ ਪੈ ਗਈਆਂ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਵਿਚ ਸਾਰੇ ਮਰਦ ਮੁਲਾਜ਼ਮਾਂ ਦਾ ਡੀਐਨਏ ਕਰਾਉਣ ਦੇ ਲਈ ਪੁਲਿਸ ਨੇ ਵਾਰੰਟ ਜਾਰੀ ਕੀਤਾ ਹੈ। ਹਸਪਤਾਲ ਦੇ ਸੀਈਓ ਨੇ ਘਟਨਾ ਤੋ ਬਾਅਦ ਅਸਤੀਫ਼ਾ ਦੇ ਦਿੱਤਾ ਹੈ।
ਹਾਸਿਏਂਡਾ ਸਿਹਤ ਕੇਂਦਰ ਨੇ ਕਿਹਾ ਕਿ ਉਹ ਕਰਮਚਾਰੀਆਂ ਦਾ ਡੀਐਨਏ ਕਰਾਉਣ ਦੀ ਗੱਲ ਦਾ ਸਵਾਗਤ ਕਰਦਾ ਹੈ। ਕੰਪਨੀ ਨੇ ਅਪਣੇ ਇੱਕ ਬਿਆਨ ਵਿਚ ਕਿਹਾ, ਅਸੀਂ ਇਸ ਬੇਹੱਦ ਸੰਗੀਨ ਅਤੇ ਇਸ ਹਾਲਾਤ ਨਾਲ ਜੁੜੇ ਸਾਰੇ ਤੱਥਾਂ ਨੂੰ ਉਜਾਗਰ ਕਰਨ ਦੇ ਲਈ ਫਿਨਿਕਸ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਦਾ ਸਹਿਯੋਗ ਕਰਨਾ ਜਾਰੀ ਰੱਖਾਂਗੇ। ਸਥਾਨਕ ਨਿਊਜ਼ ਵੈਬਸਾਈਟ ਐਜਫੈਮਿਲੀ ਡਾਨ ਕਾਮ ਨੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਦਸ ਸਾਲ ਤੋਂ ਜ਼ਿਆਦਾ ਸਮੇਂ ਤੋਂ ਕੋਮਾ ਦੀ ਹਾਲਤ ਵਿਚ ਪਈ ਔਰਤ ਨੇ 29 ਦਸੰਬਰ ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਔਰਤ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ। ਇਸ ਗੱਲ ਦਾ ਵੀ ਕੁਝ ਪਤਾ ਨਹੀਂ ਚਲ ਸਕਿਆ ਕਿ ਉਸ ਦਾ ਕੋਈ ਪਰਿਵਾਰ ਜਾਂ ਹੋਰ ਹੈ ਜਾਂ ਨਹੀਂ।

Leave a Reply

Your email address will not be published.