ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਚੀਨ ਨੇ ਤਿੱਬਤ ‘ਚ ਭਾਰਤੀ ਸਰਹੱਦ ‘ਤੇ ਤੈਨਾਤ ਕੀਤੀਆਂ ਤੋਪਾਂ

ਚੀਨ ਨੇ ਤਿੱਬਤ ‘ਚ ਭਾਰਤੀ ਸਰਹੱਦ ‘ਤੇ ਤੈਨਾਤ ਕੀਤੀਆਂ ਤੋਪਾਂ

Spread the love

ਪੇਈਚਿੰਗ- ਭਾਰਤ ਨਾਲ ਲੱਗਦੇ ਤਿੱਬਤ ਵਿਚ ਹਲਕੇ ਯੁੱਧ ਟੈਂਕਾਂ ਤੋਂ ਬਾਅਦ ਚੀਨ ਨੇ ਹੁਣ ਇੱਥੇ ਹੋਵਿਤਜ਼ਰ ਤੋਪਾਂ ਨੂੰ ਵੀ ਤੈਨਾਤ ਕਰ ਦਿੱਤਾ ਹੈ। ਚੀਨ ਦੇ ਅਧਿਕਾਰਕ ਮੀਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਹੱਦ ‘ਤੇ ਸÎੈਨਿਕ ਸਮਰਥਾ ਨੂੰ ਵਧਾਉਣ ਦੇ ਲਈ ਮੋਬਾਈਲ ਹੋਵਿਤਜ਼ਰ ਤੋਪਾਂ ਦੀ ਤੈਨਾਤੀ ਕੀਤੀ ਗਈ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਲ ਟਾਈਮਸ ਮੁਤਾਬਕ ਤਿੱਬਤ ਵਿਚ ਪੀਪਲਸ ਲਿਬਰੇਸ਼ਨ ਆਰਮੀ ਨੂੰ ਮਜ਼ਬੂਤੀ ਦੇਣ ਦੇ ਲਈ ਮੋਬਾਈਲ ਹੋਵਿਤਜ਼ਰ ਤੋਪਾਂ ਦੀ ਤੈਨਾਤੀ ਕੀਤੀ ਗਈ ਹੈ। ਖ਼ਾਸ ਤੌਰ ‘ਤੇ ਸਰਹੱਦ ਦੀ ਸੁਰੱਖਿਆ ਨੂੰ ਪੁਖਤਾ ਕਰਨ ਦੇ ਲਈ ਇਨ੍ਹਾਂ ਲਗਾਇਆ ਗਿਆ ਹੈ। ਚੀਨੀ ਸੈਨਾ ਦੇ ਜਾਣਕਾਰਾਂ ਦੇ ਹਵਾਲੇ ਤੋਂ ਦਿੱਤੀ ਗਈ ਰਿਪੋਰਟ ਵਿਚ ਕਿਹਾ ਗਿਆ ਕਿ ਇਨ੍ਹਾਂ ਪੀਐਲਸੀ-181 ਮੋਬਾਈਲ ਹੋਵਿਤਜ਼ਰ ਤੋਪਾਂ ਨੂੰ ਵੀਕਲ ‘ਤੇ ਲੈ ਜਾਇਆ ਜਾ ਸਕੇਗਾ। ਰਿਪੋਰਟ ਮੁਤਾਬਕ ਪੀਐਲਏ ਨੇ ਅਪਣੇ ਵੀਚੈਟ ਅਕਾਊਂਟ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ 2017 ਵਿਚ ਡੋਕਲਾਮ ਵਿਚ ਭਾਰਤ ਅਤੇ ਚੀਨ ਦੇ ਵਿਚ ਤਣਾਅ ਵਧਣ ਦੌਰਾਨ ਵੀ ਇਨ੍ਹਾਂ ਤਿੱਬਤ ਵਿਚ ਇਸਤੇਮਾਲ ਕੀਤਾ ਗਿਆ ਸੀ। ਮਿਲਟਰੀ ਮਾਹਿਰ ਝੌਂਗਪਿੰਗ ਨੇ ਗਲੋਬਲ ਟਾਈਮਸ ਨੂੰ ਦੱਸਿਆ ਕਿ ਹੋਵਿਤਜ਼ਰ ਤੋਪਾਂ 50 ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਤੱਕ ਮਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੀਐਲਐਲ ਨੂੰ ਤਿੱਬਤ ਦੇ ਜ਼ਿਆਦਾ ਉਚਾਈ ਵਾਲੇ ਇਲਾਕਿਆਂ ਵਿਚ ਤਾਕਤ ਮਿਲੇਗੀ। ਚੀਨ ਨੇ ਤਿੱਬਤ ਵਿਚ ਹਲਕੇ ਯੁੱਧ ਟੈਂਕਾਂ ਦੀ ਤੈਨਾਤੀ ਤੋਂ ਬਾਅਦ ਮੋਬਾਈਲ ਹੋਵਿਤਜ਼ਰ ਤੋਪਾਂ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਜਦ ਭਾਰਤ ਅਤੇ ਚੀਨ ਦੇ ਵਿਚ ਡੋਕਲਾਮ ਦਾ ਤਣਾਅ ਸ਼ਿਖਰ ‘ਤੇ ਸੀ,ਉਸ ਦੌਰਾਨ ਤਿੱਬਤ ਵਿਚ ਹੋਏ ਯੁੱਧ ਅਭਿਆਸ ਵਿਚ ਇਨ੍ਹਾਂ ਦਾ ਪ੍ਰੀਖਣ ਕੀਤਾ ਗਿਆ ਸੀ।

Leave a Reply

Your email address will not be published.