ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਫ਼ਗਾਨ ਮਸਲੇ ’ਤੇ ਟਰੰਪ ਦਾ ਵਿਸ਼ੇਸ਼ ਦੂਤ ਭਾਰਤ ਦਾ ਦੌਰਾ ਕਰੇਗਾ

ਅਫ਼ਗਾਨ ਮਸਲੇ ’ਤੇ ਟਰੰਪ ਦਾ ਵਿਸ਼ੇਸ਼ ਦੂਤ ਭਾਰਤ ਦਾ ਦੌਰਾ ਕਰੇਗਾ

Spread the love

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਫ਼ਗਾਨ ਮਾਮਲਿਆਂ ਬਾਰੇ ਵਿਸ਼ੇਸ਼ ਦੂਤ ਜ਼ਾਲਮੇਈ ਖਾਲਿਜ਼ਾਦ ਭਾਰਤ ਦੇ ਆਪਣੇ ਪਹਿਲੇ ਦੌਰੇ ਮੌਕੇ ਅਫ਼ਗਾਨਿਸਤਾਨ ’ਚ ਅੰਦਰੂਨੀ ਸਿਆਸੀ ਸਥਿਰਤਾ ਕਾਇਮ ਕਰਨ ਦੇ ਯਤਨਾਂ ਤਹਿਤ ਭਾਰਤੀ ਅਥਾਰਿਟੀ ਨਾਲ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਰਾਸ਼ਟਰਪਤੀ ਟਰੰਪ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਕੀਤਾ ਹੈ। ਦੋਵਾਂ ਆਗੂਆਂ ਨੇ ਗ੍ਰਹਿ ਯੁੱਧ ਦਾ ਸ਼ਿਕਾਰ ਅਫ਼ਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਸਹਿਯੋਗ ਬਾਰੇ ਗੱਲਬਾਤ ਕੀਤੀ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਖਾਲਿਜ਼ਾਦ ਨਾਲ ਇਕ ਡੈਲੀਗੇਸ਼ਨ ਭਾਰਤ, ਚੀਨ, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਦੌਰੇ ’ਤੇ ਜਾਵੇਗਾ। ਡੈਲੀਗੇਸ਼ਨ ਦਾ ਦੌਰਾ 8 ਤੋਂ 21 ਜਨਵਰੀ ਦਾ ਦੱਸਿਆ ਗਿਆ ਹੈ, ਪਰ ਦੇਸ਼ਾਂ ਦੇ ਹਿਸਾਬ ਨਾਲ ਤਰੀਕਾਂ ਨਹੀਂ ਦੱਸੀਆਂ ਗਈਆਂ। ਇਸ ਦੌਰਾਨ ਟਰੰਪ ਵੱਲੋਂ ਅਫ਼ਗਾਨਿਸਤਾਨ ’ਚੋਂ ਅਮਰੀਕੀ ਸੈਨਾ ਨੂੰ ਵਾਪਸ ਬੁਲਾਏ ਜਾਣ ਬਾਰੇ ਵੀ ਚਰਚਾ ਹੋ ਰਹੀ ਹੈ, ਪਰ ਇਹ ਅਮਰੀਕਾ ਤੇ ਉਸ ਦੀਆਂ ਸਹਿਯੋਗੀ ਤਾਕਤਾਂ ’ਤੇ ਨਿਰਭਰ ਕਰਦਾ ਹੈ। ਖਾਲਿਜ਼ਾਦ ਇਨ੍ਹਾਂ ਮੁਲਕਾਂ ਵਿਚ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਉਹ ਖਿੱਤੇ ਦੇ ਕਈ ਦੌਰੇ ਕਰ ਚੁੱਕੇ ਹਨ, ਪਰ ਭਾਰਤ ਨਹੀਂ ਆਏ। ਟਰੰਪ ਨੇ ਪਿਛਲੇ ਹਫ਼ਤੇ ਭਾਰਤ ’ਤੇ ਅਫ਼ਗਾਨ ਮਸਲੇ ਦਾ ਕੋਈ ਠੋਸ ਹੱਲ ਨਾ ਤਲਾਸ਼ਣ ਦੇ ਦੋਸ਼ ਲਾਏ ਸਨ। ਅਫ਼ਗਾਨਿਸਤਾਨ ਯੁੱਧ ਅਮਰੀਕਾ ਦੀ ਹੁਣ ਤੱਕ ਦੀ ਸਭ ਤੋਂ ਲੰਮੀ ਚੱਲੀ ਫ਼ੌਜੀ ਕਾਰਵਾਈ ਹੈ ਅਤੇ ਇਸ ’ਤੇ ਇਕ ਖਰਬ ਡਾਲਰ ਖ਼ਰਚਿਆ ਜਾ ਚੁੱਕਾ ਹੈ।

Leave a Reply

Your email address will not be published.