ਮੁੱਖ ਖਬਰਾਂ
Home / ਭਾਰਤ / ਦਿੱਲੀ ਕਮੇਟੀ ਨੇ ਸਿਰਸਾ ਜੀ ਦੀ ਦਿੱਲੀ ਵਿਧਾਨ ਸਭਾ ’ਚ ਪੱਗ ਲਾਉਣ ਦੀ ਕੀਤੀ ਨਿਖੇਧੀ : ਕਾਲਕਾ

ਦਿੱਲੀ ਕਮੇਟੀ ਨੇ ਸਿਰਸਾ ਜੀ ਦੀ ਦਿੱਲੀ ਵਿਧਾਨ ਸਭਾ ’ਚ ਪੱਗ ਲਾਉਣ ਦੀ ਕੀਤੀ ਨਿਖੇਧੀ : ਕਾਲਕਾ

Spread the love

ਸਿਰਸਾ ਵੱਲੋਂ ਚੁੱਕੀ ਗਈ ‘‘ਰਾਜੀਵ ਗਾਂਧੀ ਦਾ ਭਾਰਤ ਰਤਨ’’ ਵਾਪਸ ਲੈਣ ਦੀ ਮੰਗ ਜਾਇਜ਼ : ਅਵਤਾਰ ਸਿੰਘ ਹਿਤ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਂਝੇ ਤੌਰ ’ਤੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਲ੍ਹ ਦਿੱਲੀ ਵਿਧਾਨ ਸਭਾ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਪੱਗ ਲਾਹੁਣ ਦੀ ਘਟਨਾ ਦੀ ਘੋਰ ਨਿੰਦਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਤੁਰੰਤ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ।

ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜੂਨੀਅਰ ਮੀਤ ਪ੍ਰਧਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਆਪ ਵਿਧਾਇਕ ਜਰਨੈਲ ਸਿੰਘ ਵੱਲੋਂ ਸਿਰਸੇ ਨੂੰ ਵਿਧਾਨ ਸਭਾ ’ਚ ਗਾਲ੍ਹ ਕੱਢਣਾ ਵਿਧਾਨ ਸਭਾ ਦੀ ਗਰਿਮਾ ਨੂੰ ਢਾਹ ਲਾਉਣੀ ਅਤੇ ਆਮ ਆਦਮੀ ਪਾਰਟੀ ਦੀ ਓਛੀ ਸੋਚ ਨੂੰ ਦਰਸਾਉਂਦਾ ਹੈ। ਵਿਧਾਨ ਸਭਾ ਸਪੀਕਰ ਵੱਲੋਂ ਸਿਰਸਾ ਦੇ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਜਿਸਦਾ ‘‘ਰਾਜੀਵ ਗਾਂਧੀ ਦਾ ਨਾਂ ਦਿੱਲੀ ਦੀ ਸੜਕਾਂ, ਇਮਾਰਤਾਂ ਅਤੇ ਚੌਂਕਾਂ ਤੋਂ ਹਟਾਇਆ ਜਾਵੇ ਕਿਉਂਕਿ ਉਹ 1984 ਕਤਲੇਆਮ ਦਾ ਮਾਸਟਰ ਮਾਇੰਡ ਅਤੇ ਦੋਸ਼ੀ ਹੈ’’ ਨੂੰ ਸਵੀਕਾਰ ਨਾ ਕਰਨਾ ਕੇਜਰੀਵਾਲ ਸਰਕਾਰ ਦੀ ਦੋਗਲਾ ਚੇਹਰਾ ਉਜਾਗਰ ਕਰਦੀ ਹੈ। ਇੱਕ ਪਾਸੇ ਤਾਂ ਸਿੱਖਾਂ ਦੀ ਹਿਮਾਇਤੀ ਬਣ ਕੇ ਦੂਜੇ ਪਾਸੇ ਸਿੱਖਾਂ ਦੇ ਪਿੱਠ ਵਿਚ ਛੁਰਾ ਚਲਾਉਂਦੀ ਹੈ।

ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੇ ਕਿਹਾ ਕਿ ਸਿਰਸਾ ਵੱਲੋਂ ਰਾਜੀਵ ਗਾਂਧੀ ਨੂੰ ਦਿੱਤੇ ਗਏ ਭਾਰਤ ਰਤਨ ਵਾਪਸ ਲੈਣਾ ਬਿਲਕੁਲ ਜਾਇਜ਼ ਹੈ। ਕਿਉਂਕਿ ਰਾਜੀਵ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਸਦੀ ਸ਼ਹਿ ’ਤੇ ਦਿੱਲੀ ਅਤੇ ਦੇਸ਼ ਭਰ ਵਿਚ ਸਿੱਖਾਂ ਦੇ ਕਤਲੇਆਮ ਸ਼ੁਰੂ ਹੋਏ ਅਤੇ ਪੁਲੀਸ ਨੂੰ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨ ਤੇ ਦੋਸ਼ੀਆਂ ਨੂੰ ਬਚਾਉਣ ਲਈ ਵੀ ਕਿਹਾ। ਰਾਜੀਵ ਗਾਂਧੀ ਨੇ ਇਸਨੂੰ ‘‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ ’’ਕਹਿ ਕਰ ਲੋਕਸਭਾ ’ਚ ਜਸਟੀਫਾਈ ਵੀ ਕੀਤਾ। ਹਿਤ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੇ ’ਤੇ ਵਿਧਾਨਸਭਾ ’ਚ ਕੀਤਾ ਹਮਲਾ ਗਾਂਧੀ ਪਰਿਵਾਰ ਨੂੰ ਕੇਜਰੀਵਾਲ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਆਮ ਆਦਮੀ ਪਾਰਟੀ 1984 ਕਤਲੇਆਮ ਦੇ ਪੀੜਿਤਾਂ ਦੀ ਹੱਕਾਂ ਦੀ ਕੋਈ ਵੀ ਸੁਣਵਾਈ ਨਹੀਂ ਕਰੇਗੀ ਤੇ ਰਾਜੀਵ ਗਾਂਧੀ ਦਾ ਭਾਰਤ ਰਤਨ ਵੀ ਕਾਇਮ ਰਖਾਂਗੇ ਤਾਂਕਿ ਕਾਂਗਰਸ ਅਤੇ ਆਪ ਵਿਚ ਸਿਆਸੀ ਗਠਜੋੜ ਦਾ ਰਾਹ ਕਾਇਮ ਹੋ ਸਕੇ।

ਸੀਨੀਅਰ ਮੈਂਬਰ ਦਿੱਲੀ ਕਮੇਟੀ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਸਿੱਖਾਂ ਦੀ ਦੁਸ਼ਮਨ ਜਮਾਤ ਕਾਂਗਰਸ ਦੀ ਭਾਈਵਾਲ ਹੈ। ਜੋ ਸਿੱਖਾਂ ਦਾ ਮਾੜਾ ਹੀ ਕਰ ਰਹੀ ਹੈ। ਸਿਰਸਾ ਵੱਲੋਂ ਵਿਧਾਨ ਸਭਾ ’ਚ ਉਠਾਏ ਗਏ ਮੁੱਦੇ ਕਿ “ 1 ਨਵੰਬਰ 1984 ਨੂੰ ਕਾਲਾ ਦਿਹਾੜਾ ’’ ਘੋਸ਼ਿਤ ਕੀਤਾ ਜਾਵੇ ਅਤੇ 84 ਦੇ ਪੀੜਿਤ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਅੱਖੋਂ ਪਰਲੇ ਕਰਨਾ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਹੀ ਉਜਾਗਰ ਕਰਦਾ ਹੈ।

ਇਸ ਮੌਕੇ ਦਿੱਲੀ ਕਮੇਟੀ ਦੇ ਸਮੂਹ ਮੈਂਬਰ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਵੱਲੋਂ ਨਿੰਦਾ ਕਰਦੇ ਹੋਏ ਪੱਗ ਲਾਹੁਣ ਨੂੰ ਸਾਰੀ ਸਿੱਖ ਕੌਮ ਉੱਤੇ ਹਮਲਾ ਕਰਾਰ ਦਿੱਤਾ।

Leave a Reply

Your email address will not be published.