ਮੁੱਖ ਖਬਰਾਂ
Home / ਮਨੋਰੰਜਨ / 1 ਫਰਵਰੀ ਨੂੰ ਤਰਸੇਮ ਅਤੇ ਨੀਰੂ ਪੜ੍ਹਾਉਣਗੇ ‘ਊੜਾ-ਐੜਾ’

1 ਫਰਵਰੀ ਨੂੰ ਤਰਸੇਮ ਅਤੇ ਨੀਰੂ ਪੜ੍ਹਾਉਣਗੇ ‘ਊੜਾ-ਐੜਾ’

Spread the love

ਹਾਲ ਹੀ ‘ਚ ਪੰਜਾਬੀ ਸਿਨੇਮਾ ਨੇ ਵੱਖਰਾ ਹੀ ਮੁਕਾਮ ਹਾਸਲ ਕਰ ਲਿਆ ਹੈ। ਪੰਜਾਬੀ ਸਿਨੇਮਾ ਵੀ ਵੱਖਰੇ ਜੌਨਰ ਦੀਆਂ ਫ਼ਿਲਮਾਂ ਲੈ ਕੇ ਆ ਰਿਹਾ ਹੈ। ਹੁਣ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਜੋੜੀ ਵੀ ਜਲਦੀ ਹੀ ਸਕਰੀਨ ‘ਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਨਾਂ ਹੈ ‘ਊੜਾ ਐੜਾ’। ਇਸ ਫਿਲਮ ‘ਚ ਦੋਨਾਂ ਦੀ ਜੋੜੀ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੀ ਹੈ। ਹਾਲ ਹੀ ‘ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫਿਲਮ ਦੀ ਕਹਾਣੀ ਇੱਕ ਜੋੜੇ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਬੱਚੇ ਨੂੰ ਇੱਕ ਮਹਿੰਗੇ ਸਕੂਲ ਵਿੱਚ ਪੜ੍ਹਨ ਭੇਜਦੇ ਹਨ ਪਰ ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ ਤੇ ਹਾਲਾਤ ਬਦਲਦੇ ਹਨ ਤਾਂ ਬੱਚਾ ਆਪਣੇ ਮਾਤਾ-ਪਿਤਾ ਨੂੰ ਬਾਕੀ ਬੱਚਿਆਂ ਦੇ ਮਾਤਾ-ਪਿਤਾ ਦੇ ਮੁਕਾਬਲੇ ਨੀਵਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ। ‘ਉੜਾ-ਐੜਾ’ ਦੀ ਕਹਾਣੀ ਸਾਡੀ ਜ਼ਿੰਦਗੀ ਵਿੱਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ।
ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸ ਦੀ ਕਹਾਣੀ ਲਿਖੀ ਹੈ। ਨਰੇਸ਼ ਕਥੂਰੀਆ ਅਤੇ ਸੁਰਮੀਤ ਮਾਵੀ ਨੇ ਇਸ ਦਾ ਸਕ੍ਰੀਨਪਲੇਅ ਲਿਖਿਆ ਹੈ। ਇਸ ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਤੋਂ ਰਿਲੀਜ਼ ਹੋਵੇਗਾ।

ਇਹ ਫਿਲਮ ਪਹਿਲੀ ਫਰਵਰੀ 2019 ਨੂੰ ਰਿਲੀਜ਼ ਹੋਵੇਗੀ। ‘ਉੜਾ ਐੜਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਇਹ ਬਹੁਤ ਹੀ ਵਧੀਆ ਹੈ। ਨੀਰੂ ਬਾਜਵਾ ਅਤੇ ਤਰਸੇਮ ਜੱਸੜ ਦੀ ਕੈਮਿਸਟ੍ਰੀ ਟ੍ਰੇਲਰ ਵਿੱਚ ਵੀ ਸਾਫ ਝਲਕਦੀ ਹੈ। ਬਹੁਤ ਲੰਬੇ ਸਮੇਂ ਬਾਅਦ ਇਸ ਤਰਾਂ ਦੀ ਫਿਲਮ ਦੇਖਣ ਨੂੰ ਮਿਲੇਗੀ ਜੋ ਸਮਾਜ ਲਈ ਇੱਕ ਸ਼ੀਸ਼ੇ ਦੇ ਨਾਲ-ਨਾਲ ਮਨੋਰੰਜਨ ਵੀ ਕਰੇਗੀ।

Leave a Reply

Your email address will not be published.