ਮੁੱਖ ਖਬਰਾਂ
Home / ਮਨੋਰੰਜਨ / ਫਿਲਮ ‘ABCD 3’ ‘ਚ ਕੈਟਰੀਨਾ ਕੈਫ ਦੀ ਜਗ੍ਹਾ ਲਵੇਗੀ ਸਾਰਾ ਅਲੀ ਖਾਨ !

ਫਿਲਮ ‘ABCD 3’ ‘ਚ ਕੈਟਰੀਨਾ ਕੈਫ ਦੀ ਜਗ੍ਹਾ ਲਵੇਗੀ ਸਾਰਾ ਅਲੀ ਖਾਨ !

Spread the love

ਅਦਾਕਾਰ ਕੈਟਰੀਨਾ ਕੈਫ ਦੇ ਰੇਮੋ ਡਿਸੂਜਾ ਦੀ ਫਿਲਮ ‘ਏਬੀਸੀਡੀ 3’ ਛੱਡਣ ਤੋਂ ਬਾਅਦ ਮੇਕਰਸ ਨਵੀਂ ਅਦਾਕਾਰਾ ਦੀ ਤਲਾਸ਼ ਕਰ ਰਹੇ ਹਨ। ਰਿਪੋਰਟਸ ਦੇ ਮੁਤਾਬਕ, ਮੇਕਰਸ ਨੇ ਜੈਕਲੀਨ ਫਰਨਾਂਡਿਜ਼, ਕ੍ਰਿਤੀ ਸੈਨਨ ਅਤੇ ਸ਼ਰੱਧਾ ਕਪੂਰ ਵਰਗੀਆਂ ਅਦਾਕਾਰਾਂ ਦੇ ਨਾਮ ਉੱਤੇ ਵਿਚਾਰ ਕਰ ਰਹੇ ਹਨ।
ਹੁਣ ਖਬਰਾਂ ਹਨ ਕਿ ਸਾਰਾ ਅਲੀ ਖਾਨ ਨੂੰ ਇਸ ਫਿਲਮ ਲਈ ਕੰਸੀਡਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਸਭ ਤੋਂ ਵੱਡੀ ਡਾਂਸ ਫਿਲਮ ਵਿੱਚ ਕੋਰਿਓਗ੍ਰਾਫਰ – ਅਦਾਕਾਰ – ਫਿਲਮ ਨਿਰਮਾਤਾ ਪ੍ਰਭੂਦੇਵਾ ਤੋਂ ਇਲਾਵਾ ਧਰਮੇਸ਼ ਯੇਲਾਂਡੇ, ਰਾਘਵ ਜੁਯਾਲ ਅਤੇ ਪੁਨੀਤ ਪਾਠਕ ਵੀ ਹਨ। ਫਿਲਮ ਦਾ ਪਹਿਲਾ ਸ਼ੈਡਿਊਲ 22 ਜਨਵਰੀ ਤੋਂ ਅਮ੍ਰਿਤਸਰ ਵਿੱਚ ਸ਼ੁਰੂ ਹੋਵੇਗਾ।
ਇਸ ਤੋਂ ਬਾਅਦ ਪੂਰੀ ਟੀਮ ਸ਼ੂਟਿੰਗ ਲਈ ਲੰਦਨ ਜਾਵੇਗੀ। ਫਿਲਮ ਨੂੰ 8 ਨਵੰਬਰ 2019 ਨੂੰ ਰਿਲੀਜ਼ ਕੀਤਾ ਜਾਵੇਗਾ। ਕੈਟਰੀਨਾ ਕੈਫ ਅੱਜ ਕੱਲ੍ਹ ਭਾਰਤ ਦੀ ਸ਼ੂਟਿੰਗ ਵਿੱਚ ਵਿਅਸਤ ਹੈ। ਵਿਅਸਤ ਸ਼ੈਡਿਊਲ ਦੇ ਕਾਰਨ ਉਨ੍ਹਾਂ ਨੂੰ ਫਿਲਮ ਨੂੰ ਛੱਡਣਾ ਪਿਆ। ਕੈਟਰੀਨਾ ਦੇ ਬਿਆਨ ਦੇ ਮੁਤਾਬਕ ਅਦਾਕਾਰਾ ਨੂੰ ਭਾਰਤ ਦੇ ਵਿਅਸਤ ਸ਼ੈਡਿਊਲ ਦੇ ਕਾਰਨ ਰੇਮੋ ਡਿਸੂਜਾ ਦੀ ਫਿਲਮ ਤੋਂ ਬਾਹਰ ਹੋਣਾ ਪਿਆ। ਕੈਟਰੀਨਾ ਹਮੇਸ਼ਾ ਪ੍ਰੋਫੈਸ਼ਨਲ ਰਹੀ ਹੈ।
ਉਨ੍ਹਾਂ ਨੇ ਫਿਲਮ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਦੀਆਂ ਡੇਟਸ ਭਾਰਤ ਨਾਲ ਕਲੈਸ਼ ਕਰ ਰਹੀਆਂ ਸਨ। ਫਿਲਹਾਲ ਉਹ ਭਾਰਤ ਦੀ ਸ਼ੂਟਿੰਗ ਕਰ ਰਹੀ ਹੈ। ਉਨ੍ਹਾਂ ਨੇ ਫਿਲਮ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਦੀ ਫਿਲਮ ਸਿੰਬਾ 28 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ।
ਇਸ ਫਿਲਮ ਵਿੱਚ ਰਣਵੀਰ ਸਿੰਘ ਉਨ੍ਹਾਂ ਦੇ ਆਪੋਜਿਟ ਰੋਲ ਵਿੱਚ ਹੈ। ਫਿਲਮ ਬਾਕਸ ਆਫਿਸ ਉੱਤੇ ਧਮਾਲ ਮਚਾ ਰਹੀ ਹੈ। ਇਹ ਉਨ੍ਹਾਂ ਦੀ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ ਕੇਦਾਰਨਾਥ ਵਿੱਚ ਵੀ ਨਜ਼ਰ ਆ ਚੁੱਕੀ ਹੈ। ਕੇਦਾਰਨਾਥ ਸਾਰਾ ਅਲੀ ਖਾਨ ਦੀ ਪਹਿਲੀ ਫਿਲਮ ਸੀ ਜੋ ਕਿ ਬਾਕਸ ਆਫਿਸ ਉੱਤੇ ਵਧੀਆ ਕਲੈਕਸ਼ਨ ਕਰਨ ਵਿੱਚ ਕਾਮਯਾਬ ਰਹੀ।
ਫਿਲਮ ਵਿੱਚ ਸਾਰਾ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਕੇਦਾਰਨਾਥ ਵਿੱਚ ਉਨ੍ਹਾਂ ਨੇ ਇੱਕ ਹਿੰਦੂ ਕੁੜੀ ਦਾ ਰੋਲ ਪਲੇ ਕੀਤਾ ਸੀ ਅਤੇ ਸੁਸ਼ਾਂਤ ਇੱਕ ਮੁਸਲਮਾਨ ਮੁੰਡੇ ਦੀ ਭੂਮਿਕਾ ਵਿੱਚ ਸਨ।

Leave a Reply

Your email address will not be published.