ਮੁੱਖ ਖਬਰਾਂ
Home / ਮਨੋਰੰਜਨ / ਆਲਿਆ ਤੇ ਵਰੁਣ ਫੇਰ ਆ ਰਹੇ ਇਕੱਠੇ, ਡੇਵਿਡ ਨਾਲ ਪਹਿਲੀ ਵਾਰ ਕੰਮ

ਆਲਿਆ ਤੇ ਵਰੁਣ ਫੇਰ ਆ ਰਹੇ ਇਕੱਠੇ, ਡੇਵਿਡ ਨਾਲ ਪਹਿਲੀ ਵਾਰ ਕੰਮ

Spread the love

ਜਦੋਂ ਵੀ ਆਲਿਆ ਤੇ ਵਰੁਣ ਦੀ ਫ਼ਿਲਮ ਆਉਂਦੀ ਹੈ ਉਹ ਬਾਕਸਆਫਿਸ ‘ਤੇ ਧਮਾਕਾ ਜ਼ਰੂਰ ਕਰਦੀ ਹੈ। ਦੋਨਾਂ ਨੂੰ ਇਕੱਠੇ ਸਕਰੀਨ ‘ਤੇ ਦੇਖਣਾ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੁੰਦਾ। ਦੋਨਾਂ ਨੇ ਫ਼ਿਲਮਾਂ ‘ਚ ਇਕੱਠੇ ਐਂਟਰੀ ਕੀਤੀ ਸੀ ਤੇ ਹੁਣ ਉਹ ਕਰਨ ਜੌਹਰ ਦੀ ‘ਕਲੰਕ’ ਤੋਂ ਬਾਅਦ ਇੱਕ ਵਾਰ ਫੇਰ ਇਕੱਠੇ ਕੰਮ ਕਰਨ ਨੂੰ ਤਿਆਰ ਹਨ।
ਜੀ ਹਾਂ, ਫਿਲਹਾਲ ਤਾਂ ਫੈਨਸ ਦੋਨਾਂ ਦੀ ਫ਼ਿਲਮ ‘ਕਲੰਕ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ‘ਚ ਦੋਨਾਂ ਦੇ ਨਾਲ ਹੋਰ ਵੀ ਕਈ ਸਟਾਰਸ ਹਨ। ਫ਼ਿਲਮ ਅਪ੍ਰੈਲ ‘ਚ ਰਿਲੀਜ਼ ਹੋਣੀ ਹੈ। ਇਸ ਲਈ ਦੋਨਾਂ ਸਟਾਰਸ ਦੇ ਫੈਨਸ ਕਾਫੀ ਐਕਸਾਈਟਿਡ ਹਨ।
ਹੁਣ ਖ਼ਬਰ ਆਈ ਹੈ ਕਿ ਆਲਿਆ-ਵਰੁਣ ਇਸ ਵਾਰ ਡਾਇਰੈਕਟਰ ਡੇਵਿਡ ਧਵਨ ਦੇ ਨਾਲ ਫ਼ਿਲਮ ‘ਚ ਕੰਮ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਇਸ ਪਹਿਲੀ ਵਾਰ ਹੋਵੇਗਾ ਜਦੋਂ ਆਲਿਆ ਭੱਟ, ਡੇਵਿਡ ਧਵਨ ਦੇ ਨਾਲ ਕੰਮ ਕਰੇਗੀ।

Leave a Reply

Your email address will not be published.