ਮੁੱਖ ਖਬਰਾਂ
Home / ਭਾਰਤ / ਬੁਲਟ ਮੋਟਰ ਸਾਈਕਲ ‘ਤੇ ਲਾੜੀ ਨਿਕਲੀ ਬਰਾਤ ਲੈ ਕੇ

ਬੁਲਟ ਮੋਟਰ ਸਾਈਕਲ ‘ਤੇ ਲਾੜੀ ਨਿਕਲੀ ਬਰਾਤ ਲੈ ਕੇ

Spread the love

ਪੁਣੇ- ਮਹਾਰਾਸ਼ਟਰ ਦੇ ਪੁਣੇ ਵਿਚ ਇੱਕ ਲਾੜੀ ਬੁਧਵਾਰ ਨੂੰ ਪੰਜ ਕਿਲੋਮੀਟਰ ਮੋਟਰ ਸਾਈਕਲ ਚਲਾ ਕੇ ਅਪਣੇ ਮੰਡਪ ਵਿਚ ਬਰਾਤ ਲੈ ਕੇ ਪੁੱਜੀ ਇਹ ਬਰਾਤ ਖ਼ਾਸ ਰਹੀ, ਕਿਉਂਕਿ ਲਾਲ ਜੋੜੇ ਵਿਚ ਸਜੀ ਲਾੜੀ ਕਾਲੀਆਂ ਐਨਕਾਂ ਲਾ ਕੇ ਬਰਾਤ ਦੇ ਅੱਗੇ ਅੱਗੇ ਚਲ ਰਹੀ ਸੀ, ਉਸ ਦੇ ਪਿੱਛੇ ਕਾਰ ਵਿਚ ਲਾੜਾ ਅਤੇ ਉਸ ਦੇ ਘਰ ਵਾਲੇ ਚਲ ਰਹੇ ਸੀ। ਲਾੜੀ ਕੋਮਲ ਦੇਸ਼ਮੁਖ ਨੇ ਦੱਸਿਆ ਕਿ ਬਰਾਤ ਲੈ ਕੇ ਜਾਣਾ ਸਿਰਫ ਮੁੰਡਿਆਂ ਦਾ ਕਾਪੀਰਾਈਟ ਨਹੀਂ ਹੈ। ਇਸ ਦੀ ਪਿੰਡ ਵਾਸੀਆਂ ਨੇ ਤਾਰੀਫ ਕਰਦਿਆਂ ਕਿਹਾ ਕਿ ਬੁਲਟ ‘ਤੇ ਬਰਾਤ ਲੈ ਕੇ ਪੁੱਜੀ ਲਾੜੀ ਨੇ ਚੁੱਪਚਾਪ ਵਿਆਹ ਦਿੱਤੀ ਜਾਣ ਵਾਲੀ ਧੀ ਦੇ ਇੱਕ ਹੋਰ ਮਿਥਕ ਨੂੰ ਤੋੜਿਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਲੜਕੀਆਂ ਵੀ ਕਿਸੇ ਮਾਇਨੇ ਵਿਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਦੌਂਡ ਇਲਾਕੇ ਦੇ ਕੇਡਗਾਓਂ ਵਿਚ ਇਸ ਬਰਾਤ ਦਾ ਲੋਕ ਜਗ੍ਹਾ ਜਗ੍ਹਾ ਸਵਾਗਤ ਕਰ ਰਹੇ ਸਨ, ਲਾੜੀ ਦੇ ਪਿਤਾ ਕਿਸਾਨ ਹਨ। ਉਨ੍ਹਾਂ ਦੱਸਿਆ ਕਿ ਧੀ ਨੇ ਬਰਾਤ ਲੈ ਕੇ ਜਾਣ ਦੀ Îਇੱਛਾ ਜਤਾਈ ਅਤੇ ਕਿਹਾ ਕਿ ਉਹ ਬੁਲਟ ਚਲਾ ਕੇ ਮੰਡਪ ਤੱਕ ਜਾਵੇਗੀ। ਅਸੀਂ ਵੀ ਮਨ੍ਹਾ ਨਹੀਂ ਕੀਤਾ, ਇਸ ਦਾ ਸਹੁਰਿਆਂ ਨੇ ਵੀ ਕੋਈ ਇਤਰਾਜ਼ ਨਹੀਂ ਜਤਾਇਆ ।

Leave a Reply

Your email address will not be published.