ਮੁੱਖ ਖਬਰਾਂ
Home / ਮਨੋਰੰਜਨ / 2019 ‘ਚ ਇਹਨਾਂ ਸਟਾਰਕਿਡਜ਼ ਦੀ ਹੋਵੇਗੀ ਬਾਲੀਵੁਡ ਦੀ ਜ਼ਬਰਦਸਤ ਐਂਟਰੀ

2019 ‘ਚ ਇਹਨਾਂ ਸਟਾਰਕਿਡਜ਼ ਦੀ ਹੋਵੇਗੀ ਬਾਲੀਵੁਡ ਦੀ ਜ਼ਬਰਦਸਤ ਐਂਟਰੀ

Spread the love

ਸਾਲ 2018 ‘ਚ ਜਾਨਵੀ ਕਪੂਰ ਅਤੇ ਈਸ਼ਾਨ ਖੱਟਰ ਵਰਗੇ ਸਟਾਰ ਕਿਡਜ਼ ਨੂੰ ਬਾਲੀਵੁਡ ਵਿੱਚ ਐਂਟਰੀ ਮਿਲੀ। ਇਹਨਾਂ ਦੀਆਂ ਫਿਲਮਾਂ ਭਾਰਤੀ ਬਾਕਸ ਆਫਿਸ ਉੱਤੇ ਚੰਗੀਆਂ ਚੱਲੀਆਂ ਅਤੇ ਦਰਸ਼ਕਾਂ ਨੇ ਇਨ੍ਹਾਂ ਨੂੰ ਪਸੰਦ ਕੀਤਾ। ਸਟਾਰ ਕਿਡਜ਼ ਨੂੰ ਲੈ ਕੇ ਫੈਨਜ਼ ਵਿੱਚ ਬਹੁਤ ਹੀ ਜ਼ਿਆਦਾ ਐਕਸਾਇਟਮੈਂਟ ਹੁੰਦੀ ਹੈ ਅਤੇ ਉਹ ਉਨ੍ਹਾਂ ਨੂੰ ਪਰਦੇ ਉੱਤੇ ਕਾਮਯਾਬ ਹੁੰਦੇ ਵੇਖਣਾ ਚਾਹੁੰਦੇ ਹਨ।
ਹਾਲਾਂਕਿ ਆਖਿਰਕਾਰ ਉਨ੍ਹਾਂ ਦੀ ਅਦਾਕਾਰੀ ਨੂੰ ਹੀ ਪਸੰਦ ਕੀਤਾ ਜਾਂਦਾ ਹੈ। ਸਾਲ 2019 ਵਿੱਚ ਵੀ ਕਈ ਸਟਾਰ ਕਿਡਜ਼ ਦੇ ਵੱਡੇ ਪਰਦੇ ਉੱਤੇ ਡੈਬਿਊ ਕਰਨ ਦੀ ਸੰਭਾਵਨਾ ਹੈ। ਤਾਂ ਆਓ ਜੀ ਜਾਣਦੇ ਹਾਂ ਉਨ੍ਹਾਂ ਸਟਾਰ ਕਿਡਜ਼ ਦੇ ਬਾਰੇ ਵਿੱਚ ਜੋ ਅਗਲੇ ਸਾਲ ਕਰ ਸਕਦੇ ਹਨ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ।
ਚੰਕੀ ਪਾਂਡੇ ਅਤੇ ਭਾਵਨਾ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਸਾਲ 2019 ਵਿੱਚ ਕਰਨ ਜੌਹਰ ਦੀ ਫਿਲਮ ਤੋਂ ਸ਼ੁਰੂਆਤ ਕਰਨ ਜਾ ਰਹੀ ਹੈ। ਕਰਨ ਜੌਹਰ ਉਹ ਨਿਰਦੇਸ਼ਕ ਹਨ ਜਿਨ੍ਹਾਂ ਨੇ ਆਲੀਆ ਭੱਟ ਅਤੇ ਜਾਨਵੀ ਕਪੂਰ ਵਰਗੇ ਸਟਾਰ ਕਿਡਜ਼ ਨੂੰ ਭਾਰਤੀ ਸਿਨੇਮਾ ਵਿੱਚ ਲਾਂਚ ਕੀਤਾ ਹੈ।
ਕਰਨ ਆਪਣੀ ਫਿਲਮ ਸਟੂਡੈਂਟ ਆਫ ਦਿ ਈਅਰ – 2 ਤੋਂ ਅਨੰਨਿਆ ਨੂੰ ਡੈਬਿਊ ਕਰਵਾ ਰਹੇ ਹਨ। ਸਨੀ ਦਿਓਲ ਨੇ ਸਾਲ 1983 ਵਿੱਚ ਫਿਲਮ ਬੇਤਾਬ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਹੁਣ ਉਨ੍ਹਾਂ ਦਾ ਪੁੱਤਰ ਸਿਨੇਮਾ ਜਗਤ ਵਿੱਚ ਐਂਟਰੀ ਲੈਣ ਲਈ ਤਿਆਰ ਹੈ।
ਸਨੀ ਦਿਓਲ ਦਾ ਪੁੱਤਰ ਕਰਨ ਦਿਓਲ ਫਿਲਮ ਪਲ ਪਲ ਦਿਲ ਕੇ ਪਾਸ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰੇਗਾ। ਅਦਾਕਾਰਾ ਨੂਤਨ ਦੀ ਪੋਤੀ ਅਤੇ ਮਨੀਸ਼ ਬਹਿਲ ਦੀ ਬੇਟੀ ਪ੍ਰਨੁਤਨ ਬਹਿਲ ਵੀ ਸਾਲ 2019 ਵਿੱਚ ਆਪਣੇ ਕਰੀਅਰ ਨੂੰ ਉਡ਼ਾਨ ਦੇ ਸਕਦੇ ਹਨ।
ਸੁਰਗਵਾਸੀ ਦਿੱਗਜ ਅਦਾਕਾਰ ਅਮਰੀਸ਼ ਪੁਰੀ ਦਾ ਪੋਤਾ ਵਰਧਨ ਪੁਰੀ ਵੀ ਫਿਲਮਾਂ ਵਿੱਚ ਡੈਬਿਊ ਲਈ ਤਿਆਰ ਹੈ। ਖਬਰ ਹੈ ਕਿ ਵਰਧਨ ਨੂੰ ਲਗਭਗ 2 ਫਿਲਮਾਂ ਲਈ ਹੁਣ ਤੱਕ ਅਪ੍ਰੋਚ ਵੀ ਕੀਤਾ ਜਾ ਚੁੱਕਿਆ ਹੈ। ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਵੀ ਬਾਲੀਵੁਡ ਵਿੱਚ ਡੈਬਿਊ ਕਰਨ ਨੂੰ ਤਿਆਰ ਹੈ। ਖਬਰ ਹੈ ਕਿ ਜਾਨਵੀ ਦੀ ਭੈਣ ਸਾਲ 2019 ਵਿੱਚ ਉਨ੍ਹਾਂ ਲਈ ਕੰਪਟੀਸ਼ਨ ਬਣਕੇ ਆ ਸਕਦੀ ਹੈ। ਇਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

Leave a Reply

Your email address will not be published.