Home / ਮੁੱਖ ਖਬਰਾਂ / ਭੁੱਲਾਂ ਬਖਸ਼ਾਉਣ ਗਏ ਬਾਦਲਾਂ ਨੂੰ ਕੈਪਟਨ ਦੀ ਚੁਣੌਤੀ

ਭੁੱਲਾਂ ਬਖਸ਼ਾਉਣ ਗਏ ਬਾਦਲਾਂ ਨੂੰ ਕੈਪਟਨ ਦੀ ਚੁਣੌਤੀ

Spread the love

ਚੰਡੀਗੜ੍ਹ – ਸ੍ਰੀ ਦਰਬਾਰ ਸਾਹਿਬ ਵਿਚ ਭੁੱਲ ਬਖਸ਼ਾਉਣ ਲਈ ਸਮੁੱਚੇ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਸੇਵਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਰਾਮਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਧਰਮ ਦੇ ਨਾਂ ‘ਤੇ ਬਾਦਲਾਂ ਵਲੋਂ ਸਿਆਸੀ ਡਰਾਮਾ ਰਚਿਆ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ ਬਾਦਲ ਜਾਣਦੇ ਹਨ ਕਿ ਲੋਕ ਸਭਾ ਚੋਣਾਂ ਸਿਰ ‘ਤੇ ਹਨ, ਇਸੇ ਲਈ ਇਹ ਡਰਾਮਾ ਰਚਿਆ ਜਾ ਰਿਹਾ ਹੈ। ਕੈਪਟਨ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਜਨਤਕ ਤੌਰ ‘ਤੇ ਗਲਤੀ ਮੰਨਣ ਦੀ ਚੁਣੌਤੀ ਵੀ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਇਸ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਹੜੀਆਂ ਭੁੱਲਾਂ ਹੋਈਆਂ ਸਨ ਜਦਕਿ ਹੁਣ ਜਾਣ ਬੁੱਝ ਕੇ ਧਰਮ ਦੇ ਨਾਂ ‘ਤੇ ਸਿਆਸਤ ਕੀਤੀ ਜਾ ਰਹੀ ਹੈ।

Leave a Reply

Your email address will not be published.