Home / ਭਾਰਤ / Exit polls : ਛੱਤੀਸਗੜ੍ਹ ‘ਚ ਭਾਜਪਾ ਲਗਾ ਸਕਦੀ ਹੈ ਜਿੱਤ ਦਾ ਚੌਕਾ

Exit polls : ਛੱਤੀਸਗੜ੍ਹ ‘ਚ ਭਾਜਪਾ ਲਗਾ ਸਕਦੀ ਹੈ ਜਿੱਤ ਦਾ ਚੌਕਾ

Spread the love

ਨਵੀਂ ਦਿੱਲੀ—ਪੰਜ ਸੂਬਿਆਂ ਦਾ ਚੋਣਾਵੀ ਸਫਰ ਸ਼ੁੱਕਰਵਾਰ ਨੂੰ ਰੁੱਕ ਗਿਆ। ਰਾਜਸਥਾਨ ਅਤੇ ਤੇਲੰਗਾਨਾ ‘ਚ ਅੱਜ ਵੋਟਾਂ ਹੋਈਆਂ। ਵੋਟਿੰਗ ਖਤਮ ਹੋਣ ਦੇ ਨਾਲ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਨਜ਼ਰ ਐਗਜਿਟ ਪੋਲ ‘ਤੇ ਲੱਗ ਗਈ ਹੈ। ਜਿੱਥੇ ਕਿਸੇ ਨੂੰ ਖੁਸ਼ੀ, ਤਾਂ ਕਿਸੇ ਨੂੰ ਗਮ ਮਿਲਣ ਦਾ ਆਸਾਰ ਹੈ। ਐਗਜਿਟ ਪੋਲ ਮੁਤਾਬਕ ਛੱਤੀਸਗੜ੍ਹ ਚ ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲ ਰਹੀ ਹੈ।
ਇੰਡੀਆ ਟੂਡੇ ਐਕਸਿਸ ਐਗਜਿਟ ਪੋਲ ਮੁਤਾਬਕ ਸੂਬੇ ‘ਚ ਕਾਂਗਰਸ ਨੂੰ 90 ਸੀਟਾਂ ਮਿਲਣ ਦਾ ਅਨੁਮਾਨ ਜਿਤਾਇਆ ਗਿਆ ਹੈ। ਉੱਥੇ ਹੀ ਭਾਜਪਾ ਸਿਰਫ 25-35 ਸੀਟਾਂ ‘ਤੇ ਸਿਮਟਦੀ ਨਜ਼ਰ ਆ ਰਹੀ ਹੈ ਅਤੇ ਹੋਰ ਨੂੰ 9 ਸੀਟਾਂ ਮਿਲ ਸਕਦੀਆਂ ਹਨ। ਦੱਸ ਦਈਏ ਕਿ ਸੂਬੇ ‘ਚ ਚੌਥੀ ਵਾਰ ਸੱਤਾ ਹਾਸਲ ਕਰਨ ਲਈ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਜੰਮ ਕੇ ਪ੍ਰਚਾਰ ਕੀਤਾ। ਇੰਡੀਆ ਟੂਡੇ ਐਕਸਿਸ ਮੁਤਾਬਕ ਇਸ ਵਾਰ ਛੱਤੀਸਗੜ੍ਹ ‘ਚ ਰਮਨ ਸਿੰਘ ਦੀ ਕੁਰਸੀ ਖਤਰੇ ‘ਚ ਹੈ।

Leave a Reply

Your email address will not be published.