Home / ਭਾਰਤ / ਭੂਮੀ ਸੌਦਾ ਮਾਮਲਾ: ਰਾਬਰਟ ਵਾਡਰਾ ਦੇ ਦਫ਼ਤਰ ”ਚ ਈ.ਡੀ. ਦਾ ਛਾਪਾ

ਭੂਮੀ ਸੌਦਾ ਮਾਮਲਾ: ਰਾਬਰਟ ਵਾਡਰਾ ਦੇ ਦਫ਼ਤਰ ”ਚ ਈ.ਡੀ. ਦਾ ਛਾਪਾ

Spread the love

ਨਵੀਂ ਦਿੱਲੀ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਲੈਂਡ ਡੀਲ ਕੇਸ ‘ਚ ਪਰਿਵਰਤਨ ਡਾਇਰੈਕਟੋਰੇਟ ਨੇ ਰਾਬਰਟ ਵਾਡਰਾ ਦੇ ਦਫ਼ਤਰ ‘ਚ ਛਾਪਾ ਮਾਰਿਆ ਹੈ। ਈ.ਡੀ. ਦੇ ਅਧਿਕਾਰੀਆਂ ਨੇ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ ਅਤੇ ਕਿਸੇ ਨੂੰ ਵੀ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਈ.ਡੀ. ਇਸ ਮਾਮਲੇ ‘ਚ ਬਹੁਤ ਜਲਦ ਰਾਬਰਟ ਵਾਡਰਾ ਤੋਂ ਪੁੱਛ-ਗਿੱਛ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਡੀ.ਐੱਲ.ਐੱਫ. ਅਤੇ ਓਂਕਾਰੇਸ਼ਵਰ ਪ੍ਰਾਪਰਟੀਜ਼ ਮਾਮਲੇ ਦੀ ਵੀ ਜਾਂਚ ਈ.ਡੀ. ਕਰ ਰਹੀ ਹੈ। ਹਰਿਆਣਾ ਦੇ ਸ਼ਿਕੋਹਪੁਰ ਜ਼ਮੀਨ ਘੁਟਾਲੇ ਮਾਮਲੇ ਦੀ ਜਾਂਚ ਵੀ ਈ.ਡੀ. ਕੋਲ ਹੈ। ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਸੀ.ਬੀ.ਆਈ. ਦੀ ਟੀਮ ਵੀ ਮਾਮਲਾ ਦਰਜ ਕਰ ਸਕਦੀ ਹੈ। ਇਹ ਮਾਮਲਾ ਕਰੀਬ 5 ਹਜ਼ਾਰ ਕਰੋੜ ਦੀ ਮੁਨਾਫਾਖੋਰੀ ਦਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਦੀ ਪੜਤਾਲ ਸੀ.ਬੀ.ਆਈ. ਕਰ ਸਕਦੀ ਹੈ। ਸੀ.ਬੀ.ਆਈ. ਦੇ ਨਾਲ-ਨਾਲ ਈ.ਡੀ. (ਪਰਿਵਰਤਨ ਡਾਇਰੈਕਟੋਰੇਟ) ਵੀ ਇਸ ਮਾਮਲੇ ‘ਚ ਜਾਂਚ ਕਰਨ ਵਾਲੀ ਹੈ। ਜ਼ਮੀਨ ਘੁਟਾਲੇ ਨਾਲ ਜੁੜੇ ਇਕ ਹੋਰ ਨਵੇਂ ਮਾਮਲੇ ਨੂੰ ਪਰਿਵਰਤਨ ਡਾਇਰੈਕਟੋਰੇਟ ਦਰਜ ਕਰਨ ਵਾਲੀ ਹੈ। ਪਰਿਵਰਤਨ ਡਾਇਰੈਕਟੋਰੇਟ ਦੀ ਟੀਮ ਹਰਿਆਣਾ ਪੁਲਸ ਦੇ ਸੰਪਰਕ ‘ਚ ਹੈ।

Leave a Reply

Your email address will not be published.