Home / ਪੰਜਾਬ / ਖਹਿਰਾ ਨੇ ਖਿੱਚੀਆਂ ਇਨਸਾਫ ਮਾਰਚ ਦੀਆਂ ਤਿਆਰੀਆਂ

ਖਹਿਰਾ ਨੇ ਖਿੱਚੀਆਂ ਇਨਸਾਫ ਮਾਰਚ ਦੀਆਂ ਤਿਆਰੀਆਂ

Spread the love

ਬਠਿੰਡਾ — ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਆਪਣਾ ਧੜਾ ਕਾਇਮ ਕਰਨ ਵਿਚ ਲੱਗੇ ਹੋਏ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਸਿੱਖ ਕੋਮ ਦੇ ਚੋਥੇ ਤਖ਼ਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ 8 ਦਸੰਬਰ ਨੂੰ ਸ਼ੁਰੂ ਕੀਤੇ ਜਾ ਜਾਣ ਵਾਲੇ ਇਨਸਾਫ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਦਮਦਮਾ ਸਾਹਿਬ ਤੋਂ ਪਟਿਆਲਾ ਤੱਕ ਸ਼ੁਰੂ ਹੋਣ ਵਾਲੇ ਪੈਦਲ ਮਾਰਚ ਵਿਚ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ, ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ਆਪ ਦੇ 8 ਵਿਧਾਇਕ ਸ਼ਮੂਲੀਅਤ ਕਰਨਗੇ। ਇਨਸਾਫ ਮਾਰਚ ਇਕ ਹਫਤੇ ਵਿਚ ਪਟਿਆਲਾ ਪੁੱਜੇਗਾ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਅਤੇ ਹੁਣ ਕਾਂਗਰਸ ਉਸੇ ਕਦਮ ‘ਤੇ ਚੱਲ ਰਹੀ ਹੈ। ਇਹ ਇਨਸਾਫ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੱਢਿਆਂ ਜਾ ਰਿਹਾ ਹੈ।ਇਸ ਦੌਰਾਨ ਖਹਿਰਾ ਨੇ ਐਤਵਾਰ ਨੂੰ ਸਮਾਪਤ ਕੀਤੇ ਜਾ ਰਹੇ ਬਰਾਗੜੀ ਮੋਰਚੇ ਦੇ ਪ੍ਰਬੰਧਕਾਂ ਨੂੰ ਮੁੜ ਸੋਚਣ ਦੀ ਸਲਾਹ ਦਿੰਦੇ ਹੋਏ ਖਦਸ਼ਾ ਪ੍ਰਗਟ ਕੀਤਾ ਹੈ ਕਿ ਸਰਕਾਰਾਂ ਵਾਅਦੇ ਕਰਕੇ ਬਾਅਦ ਵਿਚ ਪੂਰਾ ਨਹੀਂ ਕਰਦੀਆਂ। ਸੁਖਪਾਲ ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਬਾਦਲ ਪਰਿਵਾਰ ਨੂੰ ਦੱਸਦੇ ਹੋਏ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਜ਼ਿੰਮੇਵਾਰ ਅਕਾਲੀ ਦਲ ਨੂੰ ਦੱਸਿਆ ਹੈ।

Leave a Reply

Your email address will not be published.