Home / ਪੰਜਾਬ / ਯੂ.ਏ.ਈ. ‘ਚ ਮੀਕਾ ਸਿੰਘ ਨੂੰ ਪੁਲਸ ਨੇ ਕੀਤਾ ਰਿਹਾਅ

ਯੂ.ਏ.ਈ. ‘ਚ ਮੀਕਾ ਸਿੰਘ ਨੂੰ ਪੁਲਸ ਨੇ ਕੀਤਾ ਰਿਹਾਅ

Spread the love

ਦੁਬਈ – ਬ੍ਰਾਜ਼ੀਲ ਦੀ ਇਕ ਮਾਡਲ ਨੂੰ ਕਥਿਤ ਤੌਰ ‘ਤੇ ਅਸ਼ਲੀਲ ਤਸਵੀਰਾਂ ਭੇਜਣ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਰਾਜਦੂਤ ਨਵਦੀਪ ਸਿੰਘ ਪੁਰੀ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਆਬੂ ਧਾਬੀ ਦੇ ਭਾਰਤੀ ਸਫਾਰਤਖਾਨੇ ਦੇ ਦਖਲ ਤੋਂ ਬਾਅਦ ਗਾਇਕ ਨੂੰ ਵੀਰਵਾਰ ਨੂੰ ਰਾਤ ਨੂੰ ਰਿਹਾਅ ਕਰ ਦਿੱਤਾ ਗਿਆ। ਸੂਰੀ ਨੇ ਕਿਹਾ ਕਿ ਮੀਕਾ ਸਿੰਘ ਦੀ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋਣ ਦੀ ਉਮੀਦ ਹੈ। ਮੀਕਾ ਨੂੰ ਦੁਬਈ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਉਨ੍ਹਾਂ ਨੂੰ ਆਬੂ ਧਾਬੀ ਲੈ ਗਈ ਕਿਉਂਕਿ ਸ਼ਿਕਾਇਤਕਰਤਾ ਕੋਲ ਆਬੂ ਧਾਬੀ ਦਾ ਵੀਜ਼ਾ ਸੀ।
ਸੂਤਰਾਂ ਮੁਤਾਬਕ 17 ਸਾਲ ਦੀ ਬ੍ਰਾਜ਼ੀਲੀਆਈ ਮਾਡਲ ਨੇ ਇਤਰਾਜ਼ਯੋਗ ਤਸਵੀਰਾਂ ਭੇਜਣ ਦੀ ਕਥਿਤ ਤੌਰ ‘ਤੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗਾਇਕ ਨੇ ਪੀੜਤਾ ਨੂੰ ਬਾਲੀਵੁੱਡ ਫਿਲਮ ਵਿਚ ਕੰਮ ਦਿਵਾਉਣ ਦਾ ਵੀ ਵਾਅਦਾ ਕੀਤਾ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਮੀਕਾ ਸਿੰਘ ਇਤਰਾਜ਼ਯੋਗ ਰਵੱਈਏ ਦੇ ਦੋਸ਼ਾਂ ਵਿਚ ਘਿਰਿਆ ਹੈ। ਉਸ ‘ਤੇ ਬਾਲੀਵੁੱਡ ਦੀ ਵਿਵਾਦਪੂਰਨ ਅਭਿਨੇਤਰੀ ਰਾਖੀ ਸਾਵੰਤ ਨੂੰ ਜ਼ਬਰਦਸਤੀ ਕਿਸ ਕਰਨ ਦਾ ਵੀ ਦੋਸ਼ ਲੱਗਾ ਸੀ। ਉਹ ਇਕ ਸ਼ੋਅ ਦੌਰਾਨ ਇਕ ਦਰਸ਼ਕ ਨਾਲ ਵੀ ਝਗੜ ਪਏ ਸਨ।

Leave a Reply

Your email address will not be published.