Home / ਦੇਸ਼ ਵਿਦੇਸ਼ / ਪਾਕਿਸਤਾਨ ਤੋਂ ਸੇਬ ਦੀਆਂ ਪੇਟੀਆਂ ‘ਚ ਲਿਆਇਆ ਜਾ ਰਿਹਾ 30 ਕਿਲੋ ਸੋਨਾ ਬਰਾਮਦ!

ਪਾਕਿਸਤਾਨ ਤੋਂ ਸੇਬ ਦੀਆਂ ਪੇਟੀਆਂ ‘ਚ ਲਿਆਇਆ ਜਾ ਰਿਹਾ 30 ਕਿਲੋ ਸੋਨਾ ਬਰਾਮਦ!

Spread the love

ਅਟਾਰੀ ਸਰਹੱਦ ‘ਤੇ ਸਥਿਤ ਇੰਟੀਗ੍ਰੇਟਡ ਪੋਸਟ ‘ਚ ਬੁੱਧਵਾਰ ਨੂੰ ਪਾਕਿਸਤਾਨ ਤੋਂ ਆਏ ਸੇਬ ਦੀ ਪੇਟੀਆਂ ‘ਚ 30 ਕਿਲੋ ਸੋਨਾ ਜਬਤ ਕੀਤਾ ਗਿਆ। ਫਿਲਹਾਲ ਹੁਣ ਤੱਕ ਸੱਠ ਪੇਟੀਆਂ ਦੀ ਚੈਕਿੰਗ ਦੌਰਾਨ ਇੰਨਾ ਸੋਨਾ ਮਿਲਿਆ ਹੈ, ਜਦਕਿ ਟਰੱਕ ‘ਚ 320 ਦੱਸੀਆਂ ਗਈਆਂ। ਜਿਸਦੀ ਚੈਕਿੰਗ ਕੀਤੀ ਜਾ ਰਹੀ ਹੈ। ਕਸਟਮ ਨੇ 23 ਸਾਲ ਬਾਅਦ ਇੰਨੇ ਵੱਡੇ ਪੈਮਾਨੇ ‘ਤੇ ਸੋਨੇ ਦੀ ਬਰਾਮਦੀ ਕੀਤੀ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਲਗਭਗ 9.48 ਕਰੋੜ ਹੈ। ਇਸਤੋਂ ਪਹਿਲਾਂ 1995 ‘ਚ 80 ਕਿਲੋ ਸੋਨਾ ਫੜਿਆ ਗਿਆ ਸੀ, ਤੱਦ ਇਸਦੀ ਕੀਮਤ 3.74 ਕਰੋੜ ਦੇ ਕਰੀਬ ਸੀ। ਡਰਾਈਵਰ ਅਤੇ ਹੈਲਪਰ ਹਿਰਾਸਤ ‘ਚ ਹਨ।
ਮਾਲ ਮੰਗਵਾੳੇੁਣ ਵਾਲੇ ਨੂੰ ਵੀ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਜਾਵੇਗੀ। ਟਰੱਕ ਅਫਗਾਨਿਸਤਾਨੀ ਸੇਬ ਲੈ ਕੇ ਸਰਹੱਦ ਪਾਰ ਤੋਂ ਆਇਆ ਸੀ। ਮੈਨੁਅਲ ਚੈਕਿੰਗ ਦੇ ਦੌਰਾਨ ਇਕ ਪੇਟੀ ਨੂੰ ਖੋਲ ਕੇ ਵੇਖਿਆ ਗਿਆ ਤਾਂ ਗੁਪਤ ਤਰੀਕੇ ਨਾਲ ਪੇਟੀ ‘ਚ ਲਕੜੀ ‘ਤੇ ਧਾਤੂ ਦੀ ਪਰਤ ਕੀਤੀ ਗਈ ਸੀ। ਅਤੇ ਇਸ ਨੂੰ ਲਕੜੀ ਦਾ ਹੀ ਰੰਗ ਦਿੱਤਾ ਗਿਆ ਸੀ।
ਸ਼ੱਕ ਹੋਣ ਤੇ ਪੇਟੀ ਨੂੰ ਉਤਾਰ ਕੇ ਤੋੜਿਆ ਗਿਆ ਤਾਂ ਉਹ ਸੋਨਾ ਨਿਕਲਿਆ। ਚੈਕਿੰਗ ਕੀਤੀ ਗਈ ਤਾਂ ਹਰ ਤਿੰਨ-ਚਾਰ ਪੇਟੀ ਦੇ ਬਾਅਦ ਸੋਨਾ ਮਿਲਿਆ। ਟਰੱਕ ‘ਚ ਕੁੱਲ 320 ਪੇਟੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਹੋਰ ਵੀ ਸੋਨਾ ਨਿਕਲਿਆ ਜਾ ਸਕਦਾ ਹੈ। ਮਹਿਰਾਂ ਦੀ ਮੰਨੀਏ ਤਾਂ ਦੁਬਾਈ ਤੇ ਪਾਕਿਸਤਾਨ ‘ਚ ਭਾਰਤ ਦੇ ਮੁਕਾਬਲੇ ਸੋਨੇ ਦੀ ਕੀਮਤ ਕਾਫੀ ਹੈ। ਇਹ ਅੰਤਰ ਪ੍ਰਤੀ ਕਿਲੋ ਤਿੰਨ ‘ਚ ਚਾਰ ਲੱਖ ਰੁਪਏ ਤੱਕ ਦਾ ਹੈ। 1993’ਚ ਨਰਸਿਹਮਾਂ ਰਾਵ ਸਰਕਾਰ ਨੇ ਵਿਦੇਸ਼ ‘ਚ ਛੇ ਮਹੀਨੇ ਤੋਂ ਜਿਆਦਾ ਸਮਾਂ ਬਤੀਤ ਕਰ ਚੁੱਕੇ ਵਿਅਕਤੀ ਨੂੰ ਕਸਟਮ ਡਿਊਟੀ ਭਰ ਕੇ ਪੰਜ ਕਿੱਲੋਂ ਸੋਨਾ ਲਿਆਉਣ ਦੀ ਛੁੱਟ ਦਿੱਤੀ ਸੀ।

Leave a Reply

Your email address will not be published.