Home / ਮਨੋਰੰਜਨ / ਫੋਰਬਸ ਦੀ ਸੂਚੀ ‘ਚ ਭਾਰਤੀ ਸਿੰਘ ਤੇ ਸੁਨੀਲ ਗਰੋਵਰ ਦਾ ਦਬਦਬਾ

ਫੋਰਬਸ ਦੀ ਸੂਚੀ ‘ਚ ਭਾਰਤੀ ਸਿੰਘ ਤੇ ਸੁਨੀਲ ਗਰੋਵਰ ਦਾ ਦਬਦਬਾ

Spread the love

ਨਵੀਂ ਦਿੱਲੀ-ਫੋਰਬਸ ਇੰਡੀਆ ਨੇ ਦੇਸ਼ ਦੇ ਸਭ ਤੋਂ ਮਹਿੰਗੇ ਕਲਾਕਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਟੀ.ਵੀ. ਇੰਡਸਟਰੀ ਦੀ ਸੂਚੀ ‘ਚ ਕਾਫ਼ੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ | ਪਿਛਲੇ ਕਈ ਸਾਲਾਂ ਤੋਂ ਜਿਨ੍ਹਾਂ ਟੀ.ਵੀ. ਕਲਾਕਾਰਾਂ ਨੇ ਇਸ ਸੂਚੀ ‘ਚ ਦਬਦਬਾ ਕਾਇਮ ਕੀਤਾ ਹੋਇਆ ਸੀ, ਉਹ ਇਸ ਸੂਚੀ ‘ਚੋਂ ਬਾਹਰ ਹੋ ਚੁੱਕੇ ਹਨ | ਟੀ.ਵੀ. ਕਲਾਕਾਰ ਤੇ ਕਾਮੇਡੀਅਨ ਭਾਰਤੀ ਨੇ ਇਸ ਸੂਚੀ ‘ਚ ਸਿਖਰ ਛੂਹਿਆ ਹੈ, ਪਰ ਦੂਜੇ ਪਾਸੇ ਕਾਮੇਡੀ ਕਿੰਗ ਕਪਿਲ ਸ਼ਰਮਾ ਇਸ ਸੂਚੀ ‘ਚੋਂ ਬਾਹਰ ਹੋ ਚੁੱਕੇ ਹਨ | ਸੁਨੀਲ ਗਰੋਵਰ ਨੇ ਇਸ ਸੂਚੀ ‘ਚ ਦੂਸਰਾ ਸਥਾਨ ਆਪਣੇ ਨਾਂਅ ਕੀਤਾ ਹੈ | ਸਾਲ 2018 ‘ਚ ਸਭ ਤੋਂ ਜ਼ਿਆਦਾ ਕਮਾਈ ਕਰਦੇ ਹੋਏ ਕਾਮੇਡੀਅਨ ਭਾਰਤੀ ਸਿੰਘ ਇਸ ਸੂਚੀ ‘ਚ ਸਿਖਰ ‘ਤੇ ਹੈ | ਭਾਰਤੀ ਸਿੰਘ ਨੇ ਇਸ ਸਾਲ 13.95 ਕਰੋੜ ਦੀ ਕਮਾਈ ਕੀਤੀ ਹੈ ਅਤੇ ਉਹ ਓਵਰਆਲ ਸੂਚੀ ‘ਚ 74ਵੇਂ ਸਥਾਨ ‘ਤੇ ਰਹੀ ਹੈ | ਭਾਰਤੀ ਦੇ ਬਾਅਦ ਦੂਸਰੇ ਸਥਾਨ ‘ਤੇ ਕਾਮੇਡੀਅਨ ਸੁਨੀਲ ਗਰੋਵਰ ਰਹੇ | ਉਨ੍ਹਾਂ ਇਸ ਸਾਲ 11.81 ਕਰੋੜ ਦੀ ਕਮਾਈ ਕੀਤੀ ਅਤੇ ਓਵਰਆਲ ਸੂਚੀ ‘ਚ 82ਵੇਂ ਨੰਬਰ ‘ਤੇ ਹੈ | ਇਸ ਤੋਂ ਬਾਅਦ ਕਲਾਕਾਰ ਕਰਣ ਕੁੰਦਰਾ ਸੂਚੀ ‘ਚ ਤੀਸਰੇ ਸਥਾਨ ‘ਤੇ ਹੈ, ਜਦਕਿ ਓਵਰਆਲ ਸੂਚੀ ‘ਚ 84ਵਾਂ ਸਥਾਨ ਮੱਲਿਆ ਹੈ | ਪਿਛਲੇ ਇਕ ਸਾਲ ਤੋਂ ਇੰਡਸਟਰੀ ਤੋਂ ਬਾਹਰ ਕਪਿਲ ਸ਼ਰਮਾ ਇਸ ਸੂਚੀ ‘ਚੋਂ ਵੀ ਬਾਹਰ ਹੋ ਚੁੱਕੇ ਹਨ | ਕਪਿਲ ਤੇ ਸੁਨੀਲ ‘ਚ ਵਿਵਾਦ ਦੇ ਬਾਅਦ ਕਾਮੇਡੀ ਕਿੰਗ ਦਾ ਕਰੀਅਰ ਡਗਮਗਾ ਗਿਆ ਹੈ | ਇਸ ਤੋਂ ਬਾਅਦ ਉਨ੍ਹਾਂ ਵਾਪਸੀ ਕੀਤੀ ਪਰ ਉਨ੍ਹਾਂ ਦਾ ਸ਼ੋਅ ਨਹੀਂ ਚੱਲਿਆ | ਕਪਿਲ ਸ਼ਰਮਾ ਹੁਣ ਇਕ ਵਾਰ ਸ਼ੋਅ ਦੀ ਵਾਪਸੀ ਨੂੰ ਲੈ ਕੇ ਤਿਆਰ ਹਨ |

Leave a Reply

Your email address will not be published.